ਐਸਪ੍ਰੀਨ ਨਾਲ ਘੱਟ ਨਹੀਂ ਹੁੰਦਾ ਦਿਲ ਦਾ ਦੌਰਾ ਪੈਣ ਦਾ ਖਤਰਾ

Wednesday, Sep 19, 2018 - 11:42 AM (IST)

ਐਸਪ੍ਰੀਨ ਨਾਲ ਘੱਟ ਨਹੀਂ ਹੁੰਦਾ ਦਿਲ ਦਾ ਦੌਰਾ ਪੈਣ ਦਾ ਖਤਰਾ

ਮੈਲਬੌਰਨ (ਭਾਸ਼ਾ)— ਇਕ ਨਵੇਂ ਸ਼ੋਧ ਵਿਚ ਪਤਾ ਚੱਲਿਆ ਹੈ ਕਿ ਰੋਜ਼ਾਨਾ ਐਸਪ੍ਰੀਨ ਦੀ ਖੁਰਾਕ ਲੈਣ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ ਘੱਟ ਨਹੀਂ ਹੁੰਦਾ। ਗੌਰਤਲਬ ਹੈ ਕਿ 16ਵੀਂ ਸਦੀ ਤੋਂ ਐਸਪ੍ਰੀਨ ਦੀ ਵਰਤੋਂ ਦਰਦ ਦੂਰ ਕਰਨ ਵਾਲੀ ਦਵਾਈ ਦੇ ਰੂਪ ਵਿਚ ਕੀਤੀ ਜਾ ਰਹੀ ਹੈ। ਸਾਲ 1960 ਤੋਂ ਇਸ ਦੀ ਪਛਾਣ ਇਕ ਅਜਿਹੀ ਦਵਾਈ ਦੇ ਰੂਪ ਵਿਚ ਹੁੰਦੀ ਰਹੀ ਹੈ ਜੋ ਉਨ੍ਹਾਂ ਲੋਕਾਂ ਵਿਚ ਦਿਲ ਦਾ ਦੌਰਾ ਪੈਣ ਦੇ ਖਤਰੇ ਨੂੰ ਘੱਟ ਕਰ ਦਿੰਦਾ ਹੈ ਜੋ ਪਹਿਲਾਂ ਵੀ ਇਸ ਸਥਿਤੀ ਦਾ ਸਾਹਮਣਾ ਕਰ ਚੁੱਕੇ ਹਨ। 

'ਨਿਊ ਇੰਗਲੈਂਡ ਜਰਨਲ ਆਫ ਮੈਡੀਸਨ' ਵਿਚ ਪ੍ਰਕਾਸ਼ਿਤ ਤਿੰਨ ਅਧਿਐਨਾਂ ਮੁਤਾਬਕ 70 ਸਾਲ ਦੇ ਸਿਹਤਮੰਦ ਬਜ਼ੁਰਗਾਂ ਨੂੰ ਰੋਜ਼ਾਨਾ ਐਸਪ੍ਰੀਨ ਦੀ ਹਲਕੀ ਡੋਜ਼ (100 ਮਿਲੀਗ੍ਰਾਮ) ਦੇਣ ਦੇ ਬਾਵਜੂਦ ਉਨ੍ਹਾਂ ਵਿਚ ਦਿਲ ਦਾ ਦੌਰਾ ਪੈਣ ਦਾ ਖਤਰਾ ਘੱਟ ਨਹੀਂ ਹੋਇਆ ਅਤੇ ਨਾ ਹੀ ਬੁਢੇਪੇ ਨਾਲ ਜੁੜੀਆਂ ਹੋਰ ਤਰ੍ਹਾਂ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋਇਆ। 'ਏ.ਐੱਸ.ਪੀ.ਆਰ.ਈ.ਈ.' ਨਾਮ ਦੇ ਇਸ ਅਧਿਐਨ ਵਿਚ ਆਸਟ੍ਰੇਲੀਆ ਅਤੇ ਅਮਰੀਕਾ ਦੇ 19,000 ਤੋਂ ਵਧੇਰੇ ਲੋਕਾਂ 'ਤੇ ਅਧਿਐਨ ਕੀਤਾ ਗਿਆ। ਆਸਟ੍ਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਵਿਚ ਪ੍ਰੋਫੈਸਰ ਜੌਨ ਮੈਕਨੀਲ ਨੇ ਕਿਹਾ,''ਇਸ ਲੰਬੇ ਅਤੇ ਮੁਸ਼ਕਲ ਅਧਿਐਨ ਨਾਲ ਇਹ ਸੰਦੇਸ਼ ਮਿਲਦਾ ਹੈ ਕਿ ਸਿਹਤਮੰਦ ਬਜ਼ੁਰਗ ਲੋਕਾਂ ਨੂੰ ਸਿਹਤਮੰਦ ਬਣਾਈ ਰੱਖਣ ਲਈ ਐਸਪ੍ਰੀਨ ਨਾਲ ਕੋਈ ਮਦਦ ਨਹੀਂ ਮਿਲਦੀ।''


Related News