ਬ੍ਰਿਟੇਨ ''ਚੋਂ ਉੱਠੀ ਆਸਿਫਾ ਨੂੰ ਇਨਸਾਫ ਦਿਵਾਉਣ ਦੀ ਮੰਗ

Wednesday, Apr 25, 2018 - 07:42 AM (IST)

ਲੰਡਨ, (ਰਾਜਵੀਰ ਸਮਰਾ )— ਮੰਗਲਵਾਰ ਨੂੰ ਬਰਤਾਨੀਆ ਦੇ ਸ਼ਹਿਰ ਸਾਊਥਾਲ ਵਿਖੇ ਵੋਇਸ ਆਫ ਵੂਮਨ ਯੂ.ਕੇ .ਦੀਆਂ ਸਰਗਰਮ ਵਰਕਰਾਂ ਵੱਲੋਂ ਇਕ ਖਾਸ ਬੈਠਕ ਕੀਤੀ ਗਈ। ਇੱਥੇ ਉਨ੍ਹਾਂ ਮੰਗ ਕੀਤੀ ਕਿ ਜੰਮੂ-ਕਸ਼ਮੀਰ ਦੇ ਕਠੂਆ ਵਿਚ ਮਾਸੂਮ ਬੱਚੀ ਆਸਿਫਾ ਨਾਲ ਜ਼ਬਰ-ਜਨਾਹ ਕਰਕੇ ਕਤਲ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਆਸਿਫ਼ਾ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ। ਇਸ ਮੌਕੇ ਕਲੱਬ ਦੀ ਆਗੂ ਸੁਰਿੰਦਰ ਕੌਰ ਅਤੇ ਅਵਤਾਰ ਕੌਰ ਚਾਨਾ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ 8 ਸਾਲ ਦੀ ਬੱਚੀ ਨਾਲ ਹੋਏ ਜ਼ਬਰ-ਜਨਾਹ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ।

ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਾਸੂਮ ਬੱਚੀ ਆਸਿਫਾ ਨਾਲ ਅਜਿਹਾ ਕਰਨ ਵਾਲੇ ਵਿਅਕਤੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ 'ਚ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ। ਇਸ ਮੌਕੇ ਪ੍ਰੀਤ ਕੌਰ ਬੈਂਸ ,ਗੁਰਦੇਵ ਕੌਰ ,ਨਰਿੰਦਰ ਕੌਰ ,ਸੁਸ਼ੀਲਾ ਅਰੋੜਾ ਆਦਿ ਬੀਬੀਆਂ ਹਾਜ਼ਰ ਸਨ। ਉਨ੍ਹਾਂ ਨੇ ਭਿੱਜੀਆਂ ਅੱਖਾਂ ਨਾਲ ਆਸਿਫਾ ਨੂੰ ਸ਼ਰਧਾਂਜਲੀ ਦਿੱਤੀ।


Related News