ਬ੍ਰਿਕਸ ਸੰਮੇਲਨ ''ਚ ਹਿੱਸਾ ਲੈਣ ਪਹੁੰਚੇ ਚੀਨ, ਸ਼ੀ ਨਾਲ ਕਰਨਗੇ ਮੁਲਾਕਾਤ

Sunday, Sep 03, 2017 - 08:46 PM (IST)

ਸ਼ਿਆਮੇਨ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9ਵੇਂ ਬ੍ਰਿਕਸ ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਐਤਵਾਰ ਨੂੰ ਚੀਨ ਦੇ ਦੱਖਣ-ਪੂਰਬੀ ਸ਼ਹਿਰ ਸ਼ਿਆਮੇਨ ਪਹੁੰਚੇ। ਮੋਦੀ ਨੇ 3 ਦਿਨ ਸਿਖਰ ਸੰਮੇਲਨ ਤੋਂ ਪਹਿਲਾਂ ਚੀਨ ਦੇ ਰਾਸ਼ਟਰਪਤੀ ਨਾਲ ਗੱਲਬਾਦ ਕਰਨਗੇ। ਡੋਕਲਾਮ ਸਰਹੱਦੀ ਵਿਵਾਦ ਦੇ ਹੱਲ ਤੋਂ ਬਾਅਦ ਮੋਦੀ ਤੇ ਜਿਨਪਿੰਗ ਦੀ ਮੁਲਾਕਾਤ 'ਤੇ ਸਾਰਿਆਂ ਦੀ ਨਜ਼ਰਾਂ ਟਿੱਕੀਆਂ ਰਹਿਣਗੀਆਂ। ਇਸ ਵਿਵਾਦ ਕਾਰਨ ਦੋਵਾਂ ਦੇਸ਼ਾਂ ਦੀਆਂ ਫੌਜਾਂ 2 ਮਹੀਨੇ ਤੱਕ ਆਹਮਣੇ-ਸਾਹਮਣੇ ਰਹੀਆਂ ਸਨ। ਮੋਦੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ 5 ਸਤੰਬਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਚਿਨਪਿੰਗ ਦੀ ਮੇਜ਼ਬਾਨੀ 'ਚ ਹੋਣ ਵਾਲੇ ਬ੍ਰਿਕਸ 'ਚ ਉਹ ਬ੍ਰਿਕਸ ਸਾਂਝੇਦਾਰਾਂ ਸਮੇਤ 9 ਹੋਰ ਦੇਸ਼ਾਂ ਦੇ ਨੇਤਾਵਾਂ ਨਾਲ ਵੀ ਗੱਲਬਾਤ ਨੂੰ ਲੈ ਕੇ ਉਤਸ਼ਾਹਿਤ ਹਨ।
ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਬ੍ਰਿਕਸ ਸੰਮੇਲਨ ਦੇ ਨੇਤਾਵਾਂ ਦੇ ਨਾਲ ਦੋ-ਪੱਖੀ ਬੈਠਕਾਂ ਕਰਨ ਦਾ ਮੌਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬ੍ਰਿਕਸ ਦੀ ਭੂਮਿਕਾ ਨੂੰ ਬਹੁਤ ਮਹੱਤਵ ਦਿੰਦਾ ਹੈ, ਜਿਸ ਨੇ ਪ੍ਰਗਤੀ ਤੇ ਸ਼ਾਂਤੀ ਲਈ ਆਪਣੀ ਸਾਂਝੇਦਾਰੀ ਦਾ ਦੂਜਾ ਦਹਾਕਾ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ 'ਚ ਸ਼ਾਂਤੀ ਤੇ ਸੁਰੱਖਿਆ ਬਣਾਈ ਰੱਖਣ ਤੇ ਗਲੋਬਲ ਚੁਣੌਤੀਆਂ ਤੋਂ ਨਜਿਠਣ ਲਈ ਬ੍ਰਿਕਸ ਦੀ ਮਹੱਤਵਪੂਰਨ ਭੂਮਿਕਾ ਹੈ।


Related News