ਆਸੀਆ ਬੀਬੀ ਨੇ ਕਿਤਾਬ ਜ਼ਰੀਏ ਦੱਸੀ ਪਾਕਿ ਜੇਲ ''ਚ ਹੋਈ ਤਸ਼ੱਦਦ ਦੀ ਕਹਾਣੀ

01/30/2020 4:40:55 PM

ਇਸਲਾਮਾਬਾਦ/ਟੋਰਾਂਟੋ- ਈਸ਼ਨਿੰਦਾ ਦੇ ਦੋਸ਼ ਵਿਚ 8 ਸਾਲ ਪਾਕਿਸਤਾਨ ਦੀ ਜੇਲ ਵਿਚ ਬਿਤਾਉਣ ਤੇ ਫਿਰ ਆਪਣੇ ਦੇਸ਼ ਤੋਂ ਬਾਹਰ ਹੋਣ ਦਾ ਦਰਦ ਸਹਿਣ ਵਾਲੀ ਈਸਾਈ ਮਹਿਲਾ ਆਸੀਆ ਬੀਬੀ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਉਹਨਾਂ ਦੇ ਮਾਮਲੇ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਵਿਰੋਧ ਹੋਇਆ ਸੀ। ਆਸੀਆ ਨੇ ਪਹਿਲੀ ਵਾਰ ਉਹਨਾਂ ਤਸੀਹਿਆਂ ਬਾਰੇ ਗੱਲ ਕੀਤੀ ਜੋ ਉਹਨਾਂ ਨੇ ਪਾਕਿਸਤਾਨ ਦੀ ਜੇਲ ਵਿਚ ਸਹੇ।

ਆਸੀਆ ਨੂੰ ਈਸ਼ਨਿੰਦਾ ਦੇ ਦੋਸ਼ ਵਿਚ ਸਾਲ 2010 ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਸਜ਼ਾ ਸੁਣਾਈ ਸੀ ਪਰ 2018 ਵਿਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਹੁਣ ਉਹ ਕੈਨੇਡਾ ਵਿਚ ਇਕ ਅਣਪਛਾਤੀ ਥਾਂ 'ਤੇ ਰਹਿੰਦੀ ਹੈ। ਫਰਾਂਸ ਦੀ ਪੱਤਰਕਾਰ ਏਨੇ-ਇਸਾਬੇਲੇ ਟੋਲੇਟ ਨੇ ਉਹਨਾਂ ਦੇ ਬਾਰੇ ਵਿਚ ਕਿਤਾਬ ਲਿਖੀ ਹੈ। ਉਹ ਇਕੱਲੀ ਅਜਿਹੀ ਪੱਤਰਕਾਰ ਹੈ ਜੋ ਕੈਨੇਡਾ ਵਿਚ ਬੀਬੀ ਨਾਲ ਮਿਲੀ ਹੈ। ਕਿਤਾਬ ਦਾ ਨਾਂ ਏਨਫਿਨ ਲਿਬਰੇ ਯਾਨੀ ਫਾਈਨਲੀ ਫ੍ਰੀ (ਆਖਿਰਕਾਰ ਆਜ਼ਾਦੀ) ਹੈ, ਜੋ ਫ੍ਰੈਂਚ ਵਿਚ ਪ੍ਰਕਾਸ਼ਿਤ ਹੋਈ ਹੈ ਤੇ ਸਤੰਬਰ ਵਿਚ ਇਸ ਦਾ ਅੰਗਰੇਜ਼ੀ ਐਡੀਸ਼ਨ ਪ੍ਰਕਾਸ਼ਿਤ ਹੋਵੇਗਾ। ਇਸ ਵਿਚ ਬੀਬੀ ਨੇ ਆਪਣੀ ਗ੍ਰਿਫਤਾਰੀ, ਜੇਲ ਦੀ ਹਾਲਤ, ਬਰੀ ਹੋਣ ਦੀ ਰਾਹਤ ਦੇ ਨਾਲ ਨਵੀਂ ਜ਼ਿੰਦਗੀ ਵਿਚ ਪੇਸ਼ ਆਈਆਂ ਦਿੱਕਤਾਂ ਦੇ ਬਾਰੇ ਵਿਚ ਦੱਸਿਆ।

ਕਿਤਾਬ ਵਿਚ ਆਸੀਆ ਬੀਬੀ ਕਹਿੰਦੀ ਹੈ ਕਿ ਤੁਸੀਂ ਮੀਡੀਆ ਰਾਹੀਂ ਮੇਰੀ ਕਹਾਣੀ ਜਾਣਦੇ ਹੋ ਪਰ ਤੁਸੀਂ ਜੇਲ ਵਿਚ ਮੇਰੇ ਜੀਵਨ ਜਾਂ ਮੇਰੇ ਨਵੇਂ ਜੀਵਨ ਨੂੰ ਸਮਝਣ ਤੋਂ ਦੂਰ ਹੋ। ਮੈਂ ਕੱਟੜਤਾ ਦੇ ਕਾਰਨ ਕੈਦੀ ਬਣੀ। ਜੇਲ ਵਿਚ ਸਿਰਫ ਹੰਝੂ ਮੇਰੇ ਸਾਥੀ ਸਨ। ਉਹਨਾਂ ਨੇ ਪਾਕਿਸਤਾਨ ਜੇਲ ਦੀ ਭਿਆਨਕ ਸਥਿਤੀ ਦੇ ਬਾਰੇ ਦੱਸਿਆ, ਜਿਥੇ ਉਹਨਾਂ ਨੂੰ ਜ਼ੰਜੀਰ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ ਤੇ ਹੋਰ ਕੈਦੀ ਉਹਨਾਂ ਦਾ ਮਜ਼ਾਕ ਉਡਾਉਂਦੇ ਸਨ। ਬੀਬੀ ਨੇ ਦੱਸਿਆ ਕਿ ਮੇਰੇ ਹੱਥਾਂ ਵਿਚ ਹੱਥਕੜੀਆਂ ਸਨ, ਮੇਰੇ ਲਈ ਸਾਹ ਲੈਣਾ ਵੀ ਮੁਸ਼ਕਲ ਸੀ। ਮੇਰੀ ਧੌਣ 'ਤੇ ਲੋਹੇ ਦਾ ਇਕ ਕਾਲਰ ਰਹਿੰਦੀ ਸੀ, ਜਿਸ ਨੂੰ ਗਾਰਡ ਟਾਈਟ ਕਰਦੇ ਸਨ। ਖਿੱਚਣ ਲਈ ਗੰਦੀ ਜ਼ੰਜੀਰ ਤੇ ਹੋਰ ਛੋਟੀਆਂ ਚੇਨਾਂ ਸਨ। ਇਹ ਚੇਨਾਂ ਮੇਰੀ ਧੌਣ ਤੇ ਹੱਥਕੜੀਆਂ ਨਾਲ ਜੁੜੀ ਰਹਿੰਦੀਆਂ ਸਨ। ਉਹ ਮੈਨੂੰ ਕੁੱਤਿਆਂ ਵਾਂਗ ਖਿੱਚਦੇ ਸਨ। ਇਸ ਦੌਰਾਨ ਮੈਂ ਡਰ ਨਾਲ ਸਹਿਮ ਜਾਂਦੀ ਸੀ। ਇਹ ਡਰ ਮੇਰਾ ਸਾਥ ਕਦੇ ਨਹੀਂ ਛੱਡਦਾ।

ਆਸੀਆ ਨੇ ਕਿਹਾ ਕਿ ਮੇਰੀ ਰਿਹਾਈ ਦੇ ਬਾਵਜੂਦ ਪਾਕਿਸਤਾਨ ਵਿਚ ਈਸਾਈਆਂ ਲਈ ਮਾਹੌਲ ਵਿਚ ਕੋਈ ਤਬਦੀਲੀ ਨਹੀਂ ਆਈ ਹੈ ਤੇ ਉਹਨਾਂ 'ਤੇ ਕਈ ਤਰ੍ਹਾਂ ਦੇ ਅੱਤਿਆਚਾਰ ਹੋ ਰਹੇ ਹਨ। ਉਹ ਆਪਣੇ ਸਿਰ 'ਤੇ ਤਲਵਾਰ ਲੈ ਕੇ ਚੱਲ ਰਹੇ ਹਨ। ਕੈਨੇਡਾ ਨੇ ਬੇਸ਼ੱਕ ਉਹਨਾਂ ਨੂੰ ਇਕ ਸੁਰੱਖਿਅਤ ਸਥਾਨ ਦਿੱਤਾ ਹੈ ਤੇ ਬਿਹਤਰ ਭਵਿੱਖ ਦਿੱਤਾ ਹੈ। ਇਸ ਦੇ ਨਾਲ ਹੀ ਉਸ ਲਈ ਦੁਬਾਰਾ ਪਾਕਿਸਤਾਨ ਨਾ ਜਾਣ ਦੀ ਸ਼ਰਤ ਵੀ ਰੱਖੀ ਹੈ। ਉਹਨਾਂ ਨੇ ਕਿਹਾ ਕਿ ਇਸ ਨਵੇਂ ਦੇਸ਼ ਵਿਚ ਮੈਂ ਇਕ ਨਵੇਂ ਭਵਿੱਖ ਤੇ ਨਵੀਂ ਜ਼ਿੰਦਗੀ ਦੇ ਲਈ ਤਿਆਰ ਹਾਂ ਪਰ ਕਿਸ ਕੀਮਤ 'ਤੇ?


Baljit Singh

Content Editor

Related News