ਅਸ਼ਰਫ ਗਨੀ ਦਾ ਫੇਸਬੁੱਕ ਪੇਜ਼ ਹੈਕ, ਤਾਲਿਬਾਨ ਨੂੰ ਲੈ ਕੇ ਹੈਕਰਾਂ ਨੇ ਦੁਨੀਆ ਤੋਂ ਕੀਤੀ ਇਹ ਮੰਗ

Tuesday, Sep 28, 2021 - 10:48 AM (IST)

ਅਸ਼ਰਫ ਗਨੀ ਦਾ ਫੇਸਬੁੱਕ ਪੇਜ਼ ਹੈਕ, ਤਾਲਿਬਾਨ ਨੂੰ ਲੈ ਕੇ ਹੈਕਰਾਂ ਨੇ ਦੁਨੀਆ ਤੋਂ ਕੀਤੀ ਇਹ ਮੰਗ

ਦੁਬਈ : ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦਾ ਫੇਸਬੁੱਕ ਪੇਜ਼ ਹੈਕ ਹੋ ਗਿਆ ਹੈ। ਖ਼ੁਦ ਅਸ਼ਰਫ ਗਨੀ ਨੇ ਟਵੀਟ ਕਰਕੇ ਆਪਣੇ ਫੇਸਬੁੱਕ ਪੇਜ਼ ਦੇ ਹੈਕ ਕੀਤੇੇ ਜਾਣ ਦੀ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਹੈਕ ਹੋਣ ਦੇ ਬਾਅਦ ਫੇਸਬੁੱਕ ’ਤੇ ਲਿਖੀ ਹਰ ਪੋਸਟ ਨੂੰ ਉਹ ਖ਼ਾਰਿਜ ਕਰਦੇ ਹਨ। ਉਥੇ ਹੀ ਹੈਕਰਾਂ ਨੇ ਪੋਸਟ ਲਿਖ ਕੇ ਕਿਹਾ ਹੈ ਕਿ ਦੁਨੀਆ ਭਰ ਦੇ ਦੇਸ਼ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ। ਅਸ਼ਰਫ ਗਨੀ ਨੇ ਟਵੀਟ ਕਰਕੇ ਕਿਹਾ ਕਿ ਮੇਰੇ ਅਧਿਕਾਰਤ ਫੇਸਬੁੱਕ ਪੇਜ਼ ਨੂੰ ਕੱਲ੍ਹ ਤੋਂ ਹੈਕ ਕਰ ਲਿਆ ਗਿਆ ਹੈ। ਜਦੋਂ ਤੱਕ ਉਹ ਪੇਜ਼ ਦੁਬਾਰਾ ਮੇਰੇ ਕੰਟਰੋਲ ਵਿਚ ਨਹੀਂ ਆ ਜਾਂਦਾ ਹੈ, ਉਸ ’ਤੇ ਲਿਖੀ ਗਈ ਕੋਈ ਵੀ ਪੋਸਟ ਕਾਨੂੰਨੀ ਨਹੀਂ ਹੈ।

ਇਹ ਵੀ ਪੜ੍ਹੋ: ਇਸ ਦੇਸ਼ 'ਚ ਕੁੱਤੇ ਦਾ ਮਾਸ ਖਾਣ 'ਤੇ ਲੱਗੇਗੀ ਪਾਬੰਦੀ! PM ਦੇ ਦਰਬਾਰ ਪਹੁੰਚਿਆ ਮਾਮਲਾ

ਅਣਪਛਾਤੇ ਹੈਕਰਾਂ ਨੇ ਅਸ਼ਰਫ ਗਨੀ ਦੇ ਫੇਸਬੁੱਕ ਪੇਜ਼ ਤੋਂ ਪੋਸਟ ਲਿਖ ਕੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਮੰਗ ਕੀਤੀ ਹੈ ਕਿ ਉਹ ਤਾਲਿਬਾਨ ਨੂੰ ਮਾਨਤਾ ਦੇਣ। ਦੱਸ ਦੇਈਏ ਕਿ ਅਸ਼ਰਫ ਗਨੀ ਤਾਲਿਬਾਨ ਦੇ ਕਾਬੁਲ ’ਤੇ ਕਬਜ਼ੇ ਤੋਂ ਠੀਕ ਪਹਿਲਾਂ ਯੂ.ਏ.ਈ. ਫਰਾਰ ਹੋ ਗਏ ਸਨ। ਗਨੀ ’ਤੇ ਅਫ਼ਗਾਨਿਸਤਾਨ ਦੇ ਸਰਕਾਰੀ ਖ਼ਜ਼ਾਨੇ ਵਿਚੋਂ 12 ਅਰਬ ਰੁਪਏ ਲੈ ਕੇ ਫਰਾਰ ਹੋਣ ਦਾ ਦੋਸ਼ ਲੱਗਾ ਸੀ। ਇਸ ਦੇ ਬਾਅਦ ਅਸ਼ਰਫ ਗਨੀ ਨੇ ਇਨ੍ਹਾਂ ਦੋਸ਼ਾਂ ’ਤੇ ਸਫ਼ਾਈ ਦਿੱਤੀ ਸੀ ਅਤੇ ਕਿਹਾ ਕਿ ਕਾਬੁਲ ਨੂੰ ਤਾਲਿਬਾਨ ਨੇ ਘੇਰ ਲਿਆ ਸੀ ਅਤੇ ਉਹ ਖ਼ੂਨਖ਼ਰਾਬੇ ਨੂੰ ਰੋਕਣ ਲਈ ਦੇਸ਼ ਛੱਡ ਕੇ ਗਏ ਸਨ।

ਇਹ ਵੀ ਪੜ੍ਹੋ: ਅਮਰੀਕਾ ’ਚ 65 ਘੰਟਿਆਂ ਦੇ ਠਹਿਰਾਅ ਦੌਰਾਨ PM ਮੋਦੀ ਨੇ ਕੀਤੀਆਂ 20 ਬੈਠਕਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News