ਨੋਟਾਂ ਨਾਲ ਭਰੇ ਹੈਲੀਕਾਪਟਰ ’ਚ ਭੱਜੇ ਅਸ਼ਰਫ ਗਨੀ ਨੇ ਦਿੱਤੀ ਸਫ਼ਾਈ, ਕਿਹਾ-ਪਾਉਣ ਨੂੰ ਬਚੇ ਸਿਰਫ਼ ਇਕ ਜੋੜੀ ਕੱਪੜੇ
Thursday, Aug 19, 2021 - 05:24 PM (IST)
ਕਾਬੁਲ (ਭਾਸ਼ਾ) : ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਨੇ ਕਿਹਾ ਕਿ ਉਸ ਨੇ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਨੁੱਖੀ ਆਧਾਰ ’ਤੇ ਸ਼ਰਨ ਦੇ ਦਿੱਤੀ ਹੈ। ਤਾਲਿਬਾਨ ਦੇ ਕਾਬੁਲ ਦੇ ਨਜ਼ਦੀਕ ਪੁੱਜਣ ਤੋਂ ਪਹਿਲਾਂ ਹੀ ਗਨੀ ਦੇਸ਼ ਛੱਡ ਕੇ ਚਲੇ ਗਏ ਸਨ। ਯੂ.ਏ.ਈ. ਦੀ ਸਰਕਾਰੀ ਖ਼ਬਰ ਕਮੇਟੀ W.A.M. ਨੇ ਬੁੱਧਵਾਰ ਨੂੰ ਆਪਣੀ ਇਕ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ। ਇਸ ਵਿਚ ਗਨੀ ਨੇ ਅਫਗਾਨਿਸਤਾਨ ਤੋਂ ਪੈਸੇ ਲੈ ਕੇ ਭੱਜਣ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਪਹਿਨਣ ਲਈ ਇਕ ਹੀ ਜੋੜੀ ਕੱਪੜੇ ਬਚੇ ਹਨ।
ਇਹ ਵੀ ਪੜ੍ਹੋ: ਤਾਲਿਬਾਨ ਵਲੋਂ ਅਫਗਾਨਿਸਤਾਨ 'ਚ ਤਖ਼ਤਾ ਪਲਟ, ਪਾਕਿਸਤਾਨ ਮੀਡੀਆ 'ਚ ਖੁਸ਼ੀ ਦੀ ਲਹਿਰ
ਉਥੇ ਹੀ ਤਜ਼ਾਕਿਸਤਾਨ ਵਿਚ ਅਫਗਾਨਿਸਤਾਨ ਦੇ ਰਾਜਦੂਤ ਮੁਹੰਮਦ ਜਹੀਰ ਅਘਬਾਰ ਨੇ ਰਾਸ਼ਟਰਪਤੀ ਅਸ਼ਰਫ ਗਨੀ ’ਤੇ ਸਰਕਾਰੀ ਫੰਡ ਵਿਚੋਂ 16.9 ਕਰੋੜ ਡਾਲਰ ਦੀ ਚੋਰੀ ਕਰਨ ਦਾ ਦੋਸ਼ ਲਗਾਇਆ ਅਤੇ ਅੰਤਰਰਾਸ਼ਟਰੀ ਪੁਲਸ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਤਾਲਿਬਾਨ ਦੇ ਕਾਬੁਲ ਕੋਲ ਪਹੁੰਚਦੇ ਹੀ ਗਨੀ ਐਤਵਾਰ ਨੂੰ ਅਫਗਾਨਿਸਤਾਨ ਛੱਡ ਕੇ ਚਲੇ ਗਏ ਸਨ ਅਤੇ ਬੁੱਧਵਾਰ ਤੱਕ ਉਨ੍ਹਾਂ ਦੇ ਟਿਕਾਣੇ ਦੀ ਕੋਈ ਜਾਣਕਾਰੀ ਨਹੀਂ ਸੀ। ਬਾਅਦ ਵਿਚ ਸੰਯੁਕਤ ਅਰਬ ਅਮੀਰਾਤ ਨੇ ਕਿਹਾ ਕਿ ਉਸ ਨੇ ‘ਮਨੁੱਖੀ ਆਧਾਰ’ ’ਤੇ ਗਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਇੱਥੇ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਹੈ। ਰਾਜਦੂਤ ਮੁਹੰਮਦ ਜਹੀਰ ਅਘਬਾਰ ਨੇ ਬੁੱੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਗਨੀ ਨੇ ਸੂਬੇ ਦੇ ਖ਼ਜਾਨੇ ਵਿਚੋਂ 16.9 ਕਰੋੜ ਡਾਲਰ ਚੋਰੀ ਕੀਤੇ ਅਤੇ ਗਨੀ ਦੇ ਜਾਣ ਨੂੰ ‘ਸੂਬੇ ਅਤੇ ਰਾਸ਼ਟਰ ਨਾਲ ਵਿਸ਼ਵਾਸਘਾਤ’ ਕਰਾਰ ਦਿੱਤਾ।
ਇਹ ਵੀ ਪੜ੍ਹੋ: ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦਾ ਜਾਣੋ ਭਾਰਤ 'ਤੇ ਕੀ ਪਵੇਗਾ ਅਸਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।