ਕੈਨੇਡਾ ਪਹੁੰਚੀ NIA ਟੀਮ ਨੇ ਵੱਖਵਾਦੀ ਸਿੱਖ ਜੱਥੇਬੰਦੀਆਂ ਸਬੰਧੀ ਕੈਨੇਡੀਅਨ ਪੁਲਸ ਨਾਲ ਕੀਤੀ ਗੱਲਬਾਤ

Sunday, Nov 07, 2021 - 12:09 PM (IST)

ਕੈਨੇਡਾ ਪਹੁੰਚੀ NIA ਟੀਮ ਨੇ ਵੱਖਵਾਦੀ ਸਿੱਖ ਜੱਥੇਬੰਦੀਆਂ ਸਬੰਧੀ ਕੈਨੇਡੀਅਨ ਪੁਲਸ ਨਾਲ ਕੀਤੀ ਗੱਲਬਾਤ

ਨਿਊਯਾਰਕ/ਓਟਾਵਾ (ਰਾਜ ਗੋਗਨਾ): ਬੀਤੇ ਦਿਨੀਂ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਟੀਮ ਨੇ ਕੈਨੇਡਾ ਦਾ ਦੌਰਾ ਕੀਤਾ, ਜਿੱਥੇ ਉਸ ਨੇ ਕਈ ਮੁੱਦਿਆਂ 'ਤੇ ਕੈਨੇਡੀਅਨ ਪੁਲਸ ਨਾਲ ਗੱਲਬਾਤ ਕੀਤੀ। ਐੱਨ.ਆਈ.ਏ. ਦੀ ਟੀਮ ਜਿਸਦੀ ਕਿ ਇੰਸਪੈਕਟਰ ਜਨਰਲ ਰੈਂਕ ਦੇ ਅਫਸਰ ਵੱਲੋਂ ਅਗਵਾਈ ਕੀਤੀ ਜਾ ਰਹੀ ਸੀ, 4-5 ਨਵੰਬਰ ਨੂੰ ਕੈਨੇਡਾ ਵਿਖੇ ਸੀ। ਕੈਨੇਡਾ ਵਿਖੇ ਇਸਦੀ ਅਹਿਮ ਮੁਲਾਕਾਤ ਰੋਇਲ ਕੈਨੇਡੀਅਨ ਮਾਉਂਟਿਡ ਪੁਲਸ (RCMP) ਦੇ ਅਫਸਰਾਂ ਨਾਲ ਸੀ, ਜਿਹਨਾਂ ਦੇ ਸੱਦੇ 'ਤੇ ਇਹ ਟੀਮ ਇੱਥੇ ਆਈ ਸੀ। 

ਐੱਨ.ਆਈ.ਏ. ਨੇ ਇੱਥੇ ਵੱਖਵਾਦੀ ਸਿੱਖ ਜੱਥੇਬੰਦੀਆਂ ਅਤੇ ਉਹਨਾਂ ਵੱਲੋਂ ਭਾਰਤ ਵਿਚ ਕੀਤੀ ਜਾ ਰਹੀ ਫੰਡਿੰਗ ਦੇ ਮਾਮਲਿਆਂ ਵਿਚ RCMP ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਸ ਬਾਰੇ ਹੋਰ ਸਬੂਤ ਇੱਕਠੇ ਕਰਨ 'ਤੇ ਜ਼ੋਰ ਦਿੱਤਾ ਹੈ। ਇਸ ਤੋਂ ਇਲਾਵਾ ਐੱਨ.ਆਈ.ਏ. ਨੇ ਕੈਨੇਡਾ ਦੀ International Crime and Counter Terrorism Bureau of Global Affairs Canada ਨਾਲ ਵੀ ਗੱਲਬਾਤ ਕੀਤੀ ਹੈ।ਐੱਨ.ਆਈ.ਏ. ਵੱਲੋਂ RCMP ਨੂੰ ਵੀ ਭਾਰਤ ਆਉਣ ਦਾ ਸੱਦਾ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਸੰਗਠਨ ਦੇ 6 ਮੈਂਬਰ ਬਰੀ

ਭਾਰਤ ਦੇ ਕੈਨੇਡਾ ਵਿਖੇ ਹਾਈ ਕਮਿਸ਼ਨਰ ਅਜੇ ਬਸਾਰੀਆ ਨੇ ਕਿਹਾ ਹੈ ਕਿ ਦੋਵਾਂ ਮੁਲਕਾਂ ਵੱਲੋਂ ਸਾਂਝੇ ਤੌਰ 'ਤੇ ਜਾਣਕਾਰੀਆਂ ਇੱਕ ਦੂਜੇ ਨਾਲ ਸ਼ੇਅਰ ਕਰਨ, ਅੱਤਵਾਦ ਪੱਖੀ ਫੰਡਿੰਗ ਨੂੰ ਰੋਕਣ ਅਤੇ ਆਪਸੀ ਸਾਂਝ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਭਾਰਤ ਵੱਲੋਂ 'ਸਿੱਖਸ ਫਾਰ ਜਸਟਿਸ' ਨੂੰ ਅੱਤਵਾਦੀ ਜੱਥੇਬੰਦੀ ਘੋਸ਼ਿਤ ਕਰਨ ਲਈ ਵੀ ਕੈਨੇਡਾ ਅੱਗੇ ਮੰਗ ਰੱਖੀ ਗਈ ਹੈ। ਦੱਸਣਯੋਗ ਹੈ ਕਿ ਕੈਨੇਡਾ ਅਤੇ ਭਾਰਤ ਵਿੱਚ 1987 ਦੀ ਹਵਾਲਗੀ ਸੰਧੀ ਅਤੇ 1994 ਦੀ Mutual Assistance in Criminal Matters ਦੀਆਂ ਸੰਧੀਆਂ ਵੀ ਹਨ।

ਨੋਟ- ਉਕਤ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਕਰ ਦਿਓ।


author

Vandana

Content Editor

Related News