ਕੁਈਨਜ਼ਲੈਂਡ ਪੁਲਸ ਨੇ ਗ੍ਰਿਫਤਾਰ ਕੀਤੇ 8 ਵਿਅਕਤੀ, ਫੜੀ 745,000 ਡਾਲਰਾਂ ਦੀ ਡਰਗਜ਼
Saturday, Jun 10, 2017 - 01:07 PM (IST)
ਗੋਲਡ ਕੋਸਟ— ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਪੁਲਸ ਨੇ ਸ਼ੁੱਕਰਵਾਰ ਨੂੰ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਛਾਪਾ ਮਾਰ ਕੇ ਇਨ੍ਹਾਂ ਕੋਲੋਂ 745,000 ਡਾਲਰਾਂ ਦੀ ਡਰਗਜ਼ ਵੀ ਫੜੀ ਹੈ। ਇਨ੍ਹਾਂ ਵਿਅਕਤੀਆਂ 'ਤੇ 38 ਦੋਸ਼ ਲੱਗੇ ਹਨ। ਕੁਈਨਜ਼ਡਲੈਂਡ ਦੀ ਪੁਲਸ ਅਤੇ ਅਪਰਾਧਿਕ ਮਾਮਲਿਆਂ ਨੂੰ ਸੁਲਝਾਉਣ ਵਾਲੇ ਹੋਰ ਅਧਿਕਾਰੀਆਂ ਨੇ ਮਿਲ ਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੂੰ ਜਲਦੀ ਹੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
