ਦੇਸ਼ ਨੂੰ ਪਟਰੀ ''ਤੇ ਲਿਆਉਂਦੀ ਹੈ ਫੌਜ ਬਰਬਾਦ ਕਰਦੀ ਹੈ ਸਰਕਾਰ : ਮੁਸ਼ੱਰਫ

Friday, Aug 04, 2017 - 04:46 AM (IST)

ਦੇਸ਼ ਨੂੰ ਪਟਰੀ ''ਤੇ ਲਿਆਉਂਦੀ ਹੈ ਫੌਜ ਬਰਬਾਦ ਕਰਦੀ ਹੈ ਸਰਕਾਰ : ਮੁਸ਼ੱਰਫ

ਇਸਲਾਮਾਬਾਦ— ਦੇਸ਼ਧ੍ਰੋਹ ਦਾ ਇਲਜ਼ਾਮ ਝੱਲ ਰਹੇ ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ ਮੁਸ਼ੱਰਫ ਨੇ ਦੇਸ਼ 'ਚ ਲਾਗੂ ਫੌਜੀ ਸ਼ਾਸਨ ਨੂੰ ਜਾਇਜ ਦੱਸਿਆ। ਉਨ੍ਹਾਂ ਕਿਹਾ, 'ਫੌਜ ਨੇ ਹਮੇਸ਼ਾ ਦੇਸ਼ ਨੂੰ ਪਟਰੀ 'ਤੇ ਲਿਆਉਣ ਦਾ ਕੰਮ ਕੀਤਾ ਹੈ, ਜਦਕਿ ਸਰਕਾਰਾਂ ਜਦੋਂ ਵੀ ਆਈਆਂ ਹਨ ਉਨ੍ਹਾਂ ਨੇ ਦੇਸ਼ ਨੂੰ ਪਟਰੀ ਤੋਂ ਉਤਾਰਿਆ ਹੀ ਹੈ ।'
ਸਾਲ 1999 'ਚ ਨਵਾਜ ਸ਼ਰੀਫ ਦੀ ਸਰਕਾਰ ਦਾ ਤਖਤਾ ਪਲਟ ਕੇ ਫੌਜੀ ਸ਼ਾਸਨ ਲਾਗੂ ਕਰਨ ਵਾਲੇ ਸਾਬਕਾ ਤਾਨਾਸ਼ਾਹ ਮੁਸ਼ੱਰਫ ਨੇ ਕਿਹਾ ਕਿ ਨਵਾਜ ਸ਼ਰੀਫ ਦੀ ਇੰਡੀਅਨ ਪਾਲਿਸੀ ਉਨ੍ਹਾਂ ਦੇ ਆਖਰੀ ਕਾਰਜਕਾਲ 'ਚ ਪੂਰੀ ਤਰ੍ਹਾਂ ਵਿਕੀ ਹੋਈ ਸੀ । ਉਨ੍ਹਾਂ ਕਿਹਾ ਕਿ ਜੋ ਵੀ ਪਾਕਿਸਤਾਨ ਦੇ ਭਲੇ ਲਈ ਕੰਮ ਕਰਦਾ ਹੈ, ਉਸ ਨੂੰ ਮਾਰ ਦਿੱਤਾ ਜਾਂਦਾ ਹੈ ।
ਪਿਛਲੇ ਸਾਲ ਮਾਰਚ 'ਚ ਪਾਕਿਸਤਾਨ ਛੱਡਕੇ ਦੁਬਈ 'ਚ ਰਹਿ ਰਹੇ 73 ਸਾਲਾਂ ਮੁਸ਼ੱਰਫ 2007 'ਚ ਪਾਕਿਸਤਾਨ 'ਚ ਐਮਰਜੈਂਸੀ ਲਗਾਉਣ,  ਸੰਵਿਧਾਨ ਦੀ ਮਾਨਤਾ ਰੱਦ ਕਰਨ ਅਤੇ ਦੇਸ਼ਧ੍ਰੋਹ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ । ਮੁਸ਼ੱਰਫ 'ਤੇ ਪਾਕਿਸਤਾਨ ਦੇ ਦੋ ਵਾਰ ਪ੍ਰਧਾਨ ਮੰਤਰੀ ਰਹੇ ਬੇਨਜੀਰ ਭੁੱਟੋ ਦੀ ਹੱਤਿਆ ਦਾ ਵੀ ਇਲਜ਼ਾਮ ਹੈ ।


Related News