ਆਰਮੇਨੀਆ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

10/17/2018 3:13:26 AM

ਯੇਰੇਵਨ— ਪੱਛਮੀ ਏਸ਼ੀਆ ਤੇ ਯੂਰੋਪ ਦੇ ਕਾਕੇਸ਼ਸ ਖੇਤਰ 'ਚ ਸਥਿਤ ਦੇਸ਼ ਆਰਮੇਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ਿਨਆਨ ਨੇ ਮੰਗਲਵਾਰ ਨੂੰ ਦੇਸ਼ 'ਚ ਜਲਦ ਸੰਸਦੀ ਚੋਣਾਂ ਕਰਵਾਉਣ ਦੇ ਮੱਦੇਨਜ਼ਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਫਰਾਂਸ ਦੀ ਸਮਾਚਾਰ ਏਜੰਸੀ ਏ.ਐੱਫ.ਪੀ. ਦੀ ਰਿਪੋਰਟ ਮੁਤਾਬਕ ਪਾਸ਼ਿਨਆਨ ਨੇ ਆਪਣੇ ਸੰਦੇਸ਼ 'ਚ ਕਿਹਾ, ''ਮੇਰੇ ਪਿਆਰੇ ਦੇਸ਼ ਵਾਸੀਓ ਅੱਜ ਮੈਂ ਆਪਣਾ ਅਸਤੀਫਾ ਦੇ ਦਿੱਤਾ ਹੈ।'' ਉਨ੍ਹਾਂ ਨੇ ਦੇਸ਼ 'ਚ ਸਵੱਛ ਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਵੀ ਗੱਲ ਕਹੀ। ਪਾਸ਼ਿਨਆਨ ਨੇ ਆਰਮੇਨੀਆ ਦੇ ਰਾਸ਼ਟਰਪਤੀ ਸਰਜ ਸਰਗਿਸਆਨ ਖਿਲਾਫ 2 ਹਫਤੇ ਤਕ ਚੱਲੇ ਪ੍ਰਦਰਸ਼ਨਾਂ ਤੋਂ ਬਾਅਦ ਮਈ 'ਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਪਾਸ਼ਿਨਆਨ ਦੇਸ਼ 'ਚ ਜਲਦ ਚੋਣ ਕਰਵਾ ਕੇ ਆਪਣੇ ਵਿਰੋਧੀਆਂ ਨੂੰ ਸੱਤਾ ਤੋਂ ਬਾਹਰ ਕਰਨਾ ਚਾਹੁੰਦੇ ਹਨ।


Related News