ਵੱਡੀ ਖ਼ਬਰ ; ਘਰ ''ਚ ਵੜ ਗੋਲ਼ੀਆਂ ਨਾਲ ਭੁੰਨ੍ਹ''ਤਾ ਪੂਰਾ ਟੱਬਰ
Tuesday, Jul 15, 2025 - 12:56 PM (IST)

ਕਾਬੁਲ (ਏਜੰਸੀ)- ਪੂਰਬੀ ਅਫਗਾਨਿਸਤਾਨ ਦੇ ਗਜ਼ਨੀ ਸੂਬੇ ਵਿੱਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਇੱਕੋ ਪਰਿਵਾਰ 5 ਜੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸੂਬਾਈ ਸਰਕਾਰ ਦੇ ਬੁਲਾਰੇ ਨੇ ਸੋਮਵਾਰ ਰਾਤ ਨੂੰ ਇਸ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ: ਹਸਪਤਾਲ 'ਚ ਜ਼ਿੰਦਗੀ ਲਈ ਜੰਗ ਲੜ ਰਿਹੈ ਇਹ ਮਸ਼ਹੂਰ ਅਦਾਕਾਰ, ICU 'ਚ ਦਾਖਲ
ਗਜ਼ਨੀ ਦੇ ਗਵਰਨਰ ਦੇ ਬੁਲਾਰੇ ਏਜ਼ਾਤਉੱਲਾ ਸਈਦੀ ਨੇ ਕਿਹਾ ਕਿ ਇਹ ਦੁਖਦਾਈ ਘਟਨਾ ਕਾਰਾ ਬਾਗ ਜ਼ਿਲ੍ਹੇ ਦੇ ਤੋਲਾਖੈਲ ਖੇਤਰ ਵਿੱਚ ਵਾਪਰੀ ਜਦੋਂ ਹਥਿਆਰਬੰਦ ਹਮਲਾਵਰ ਇੱਕ ਘਰ ਵਿਚ ਦਾਖਲ ਹੋ ਗਏ ਅਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਪਰਿਵਾਰ ਦੇ 5 ਮੈਂਬਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਸਈਦੀ ਨੇ ਅੱਗੇ ਕਿਹਾ ਕਿ ਇਸ ਮਾਮਲੇ ਦੇ ਸਬੰਧ ਵਿੱਚ ਕਈ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਅਧਿਕਾਰੀ ਨੇ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦਾ ਵਾਅਦਾ ਕੀਤਾ ਹੈ।
ਇਹ ਵੀ ਪੜ੍ਹੋ: ਕੌਣ ਹੈ ਰਾਹੁਲ ਫਾਜ਼ਿਲਪੁਰੀਆ? ਜਿਸ ਦੀ ਥਾਰ 'ਤੇ ਸਿੱਧੂ ਮੂਸੇਵਾਲਾ ਵਾਂਗ ਘੇਰ ਕੇ ਕੀਤੀ ਗਈ ਫਾਇਰਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8