ਅਰਜਨਟੀਨਾ ਦੇ ਟ੍ਰਾਂਸਪੋਰਟ ਮੰਤਰੀ ਦੀ ਸੜਕ ਹਾਦਸੇ ''ਚ ਮੌਤ

Saturday, Apr 24, 2021 - 07:51 PM (IST)

ਅਰਜਨਟੀਨਾ ਦੇ ਟ੍ਰਾਂਸਪੋਰਟ ਮੰਤਰੀ ਦੀ ਸੜਕ ਹਾਦਸੇ ''ਚ ਮੌਤ

ਬਿਊਨਸ ਆਇਰਸ-ਅਰਜਨਟੀਨਾ ਦੇ ਟ੍ਰਾਂਸਪੋਰਟ ਮੰਤਰੀ ਮਾਰੀਓ ਮੇਓਨੀ ਦੀ ਕਾਰ ਦੁਰਘਟਨਾ 'ਚ ਮੌਤ ਹੋ ਗਈ ਹੈ। ਟੀ.ਐੱਨ. ਟੈਲੀਵਿਜ਼ਨ ਚੈਨਲ ਨੇ ਇਹ ਜਾਣਕਾਰੀ ਦਿੱਤੀ। ਕਾਰ ਦੁਰਘਟਨਾ ਰਾਤ ਉਸ ਵੇਲੇ ਹੋਈ ਜਦ ਮੇਓਨੀ ਬਿਊਨਸ ਆਇਰਸ ਸੂਬੇ ਦੇ ਜੁਨਿਨ ਸ਼ਹਿਰ 'ਚ ਇਕੱਲੇ ਕਾਰ ਚੱਲ ਰਹੇ ਸਨ। ਮਿਓਨੀ ਨੇ ਕਾਰ ਤੋਂ ਕੰਟਰੋਲ ਗੁਆ ਦਿੱਤਾ ਅਤੇ ਉਨ੍ਹਾਂ ਦੀ ਕਾਰ ਪਲਟ ਗਈ। ਦੁਰਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਅਜੇ ਵੀ ਜਾਂਚ ਚੱਲ ਰਹੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਵਾਜਾਈ ਮੰਤਰੀ ਨੇ ਰੋਸਾਰੀਆ ਸ਼ਹਿਰ 'ਚ ਰਾਸ਼ਟਰਪਤੀ ਅਲਬਟਰ ਫਨਾਡੀਜ਼ ਨਾਲ ਮੁਲਾਕਾਤ ਕੀਤੀ ਸੀ ਅਤੇ ਜੁਨਿਨ 'ਚ ਆਪਣੇ ਰਿਸ਼ਤੇਦਾਰਾਂ ਤੋਂ ਪਰਤ ਰਹੇ ਸਨ।

ਇਹ ਵੀ ਪੜ੍ਹੋ-ਜਾਨਸਨ ਐਂਡ ਜਾਨਸਨ ਟੀਕੇ ਨੂੰ ਫਿਰ ਤੋਂ ਲਾਉਣ ਦੀ ਸਿਫਾਰਿਸ਼ : ਅਮਰੀਕੀ ਪੈਨਲ


author

Karan Kumar

Content Editor

Related News