ਮੋਬਾਇਲ ਐਪਸ ਫੇਸਬੁੱਕ ਨੂੰ ਭੇਜ ਰਹੇ ਸਨ ਯੂਜ਼ਰਸ ਦੀ ਨਿੱਜੀ ਜਾਣਕਾਰੀ
Saturday, Feb 23, 2019 - 11:44 PM (IST)
ਸਾਨ ਫ੍ਰਾਂਸਿਸਕੋ— ਇਕ ਨਿਊਜ਼ ਰਿਪੋਰਟ 'ਚ ਕਿਹਾ ਗਿਆ ਹੈ ਕਿ ਕਈ ਸਮਾਰਟਫੋਨ ਐਪਸ ਯੂਜ਼ਰਾਂ ਨੂੰ ਸੂਚਿਤ ਕੀਤੇ ਬਿਨਾਂ ਹੀ ਪੀਰੀਅਡ ਤੇ ਸਰੀਰ ਦੇ ਭਾਰ ਵਰਗੀਆਂ ਉਨ੍ਹਾਂ ਦੀਆਂ ਬੇਹੱਦ ਵਿਅਕਤੀਗਤ ਜਾਣਕਾਰੀਆਂ ਫੇਸਬੁੱਕ ਨੂੰ ਭੇਜ ਰਹੇ ਹਨ।
ਨਿਊਜ਼ ਏਜੰਸੀ 'ਵਾਲ ਸਟ੍ਰੀਟ ਜਨਰਲ' ਨੇ ਆਪਣੇ ਇਥੇ ਅੰਦਰੂਨੀ ਜਾਂਚ ਦੇ ਆਧਾਰ 'ਤੇ ਤਿਆਰ ਕੀਤੀ ਗਈ ਰਿਪੋਰਟ 'ਚ ਦੱਸਿਆ ਕਿ ਵਿਗਿਆਪਨਾਂ ਨਾਲ ਜੁੜੇ ਟੂਲ ਦੀ ਵਰਤੋਂ ਕਰਕੇ ਨਿੱਜੀ ਡਾਟਾ ਫੇਸਬੁੱਕ ਦੇ ਨਾਲ ਸਾਂਝਾ ਕੀਤਾ ਜਾ ਸਕਦਾ ਹੈ, ਚਾਹੇ ਹੀ ਐਪ ਯੂਜ਼ਰ ਫੇਸਬੁੱਕ ਕਰਦਾ ਹੋਵੇ ਜਾਂ ਨਾ। ਰਿਪੋਰਟ ਮੁਤਾਬਕ ਐਪ ਵਲੋਂ ਇਕੱਠੀ ਕੀਤੀ ਜਾਣਕਾਰੀ 'ਚ ਸਰੀਰ ਦਾ ਭਾਰ, ਗਰਭ ਦੀ ਸਥਿਤੀ, ਓਵਿਊਲੇਸ਼ਨ ਸਬੰਧੀ ਜਾਣਕਾਰੀ, ਖਰੀਦੇ ਗਏ ਸਾਮਾਨ ਦੇ ਬਾਰੇ ਜਾਣਕਾਰੀ ਸ਼ਾਮਲ ਹੈ। ਉਥੇ ਫੇਸਬੁੱਕ ਨੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਫੇਸਬੁੱਕ ਦੀ ਬੁਲਾਰਨ ਨਿਸਾ ਅੰਕਲੇਸਰੀਆ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਐਪ ਡੈਵਲਪਰਸ ਆਪਣੇ ਯੂਜ਼ਰਸ ਦੇ ਬਾਰੇ 'ਚ ਸਾਡੇ ਨਾਲ ਸਾਂਝੀ ਕੀਤੀ ਜਾਣਕਾਰੀ ਨੂੰ ਲੈ ਕੇ ਬਿਲਕੁੱਲ ਸਪੱਸ਼ਟ ਰਹੇ ਤੇ ਅਸੀਂ ਉਨ੍ਹਾਂ ਨੂੰ ਸੰਵੇਦਨਸ਼ੀਲ ਜਾਣਕਾਰੀਆਂ ਭੇਜਣ ਤੋਂ ਮਨਾ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਅੰਕੜਿਆਂ ਦਾ ਪਤਾ ਲਗਾਉਣ ਤੇ ਉਨ੍ਹਾਂ ਨੂੰ ਹਟਾਉਣ ਲਈ ਵੀ ਕਦਮ ਚੁੱਕਦੇ ਹਾਂ, ਜਿਨ੍ਹਾਂ ਨੂੰ ਸਾਡੇ ਨਾਲ ਸਾਂਝਾ ਨਹੀਂ ਕੀਤਾ ਜਾਣਾ ਚਾਹੀਦਾ।