ਬੇਟੀ ਦੇ ਜਨਮ ਦਿਨ ''ਤੇ ਆਪਣੇ ਜੱਦੀ ਪਿੰਡ ''ਚ ਬੂਟੇ ਲਗਾਉਣ ਦਾ ਸ਼ਲਾਘਾਯੋਗ ਉਪਰਾਲਾ
Friday, Jul 19, 2024 - 11:37 AM (IST)
ਵੈਨਕੂਵਰ (ਮਲਕੀਤ ਸਿੰਘ): ਜੀ. ਐਚ.ਪੀ ਪੈਕਰਜ ਅਤੇ ਮੂਵਰਜ ਦੇ ਸੰਚਾਲਕ ਗੁਰਵਿੰਦਰ ਸਿੰਘ ਗੁਰੀ ਦੀ ਬੇਟੀ ਪਰਲੀਨ ਕੌਰ ਦੇ ਜਨਮ ਦਿਨ ਅਤੇ ਅਕਾਲ ਪੁਰਖ ਵੱਲੋਂ ਪਿਛਲੇ ਮਹੀਨੇ ਉਨ੍ਹਾਂ ਨੂੰ ਬਖਸ਼ੀ ਪੁੱਤਰ ਦੀ ਦਾਤ ਦੀ ਖੁਸ਼ੀ 'ਚ ਇਕ ਡਿਨਰ ਪਾਰਟੀ ਆਯੋਜਿਤ ਕੀਤੀ ਗਈ। ਇਸ ਡਿਨਰ ਪਾਰਟੀ ਦੌਰਾਨ ਪਰਿਵਾਰ ਵੱਲੋਂ ਪੰਜਾਬ ਦੇ ਵਾਤਾਵਰਨ ਸਬੰਧੀ ਸੁਚੇਤ ਹੁੰਦਿਆਂ ਆਪਣੇ ਜੱਦੀ ਪਿੰਡ ਪੰਜਗਰਾਈਆਂ ਵਾਹਲਾ ਨੇੜੇ ਰਮਦਾਸ (ਅੰਮ੍ਰਿਤਸਰ) ਵਿਖੇ 11 ਹਜ਼ਾਰ ਰੁਪਏ ਦੇ ਛਾਂਦਾਰ ਬੂਟੇ ਲਗਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਭੁੱਲ ਜਾਓ ਕੈਨੇਡਾ ਦੀ PR, ਪੰਜਾਬੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇ ਸਕਦੀ ਸਰਕਾਰ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਵਿੰਦਰ ਸਿੰਘ ਗੁਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਿੰਦਰ ਕੌਰ ਨੇ ਦੱਸਿਆ ਕਿ ਸਾਡੇ ਪਰਿਵਾਰ ਦੀ ਚਿਰੋਕਣੀ ਇੱਛਾ ਰਹੀ ਹੈ ਕਿ ਆਪਣੀ ਕਿਰਤ ਕਮਾਈ 'ਚੋਂ ਕੁਝ ਪੈਸੇ ਕਿਸੇ ਸਾਂਝੇ ਸਮਾਜਿਕ ਕਾਰਜ ਲਈ ਖਰਚ ਕੀਤੇ ਜਾਣ। ਇਸੇ ਤਹਿਤ ਅਸੀਂ ਆਪਣੀ ਬੇਟੀ ਪਰਲੀਨ ਕੌਰ ਦੇ ਜਨਮ ਦਿਨ ਅਤੇ ਬੇਟੇ ਗੁਰਸਹਿਬ ਸਿੰਘ ਦੇ ਜਨਮ ਦੀ ਖੁਸੀ ਮੌਕੇ ਜਿਥੇ ਕਿ ਸਾਕ ਸਬੰਧੀਆਂ ਨਾਲ ਡਿਨਰ ਪਾਰਟੀ ਸਾਂਝੀ ਕਰਨ ਦਾ ਫ਼ੈਸਲਾ ਕੀਤਾ, ਉਥੇ ਰੁੱਖਾਂ ਦੀ ਘਾਟ ਕਾਰਨ ਗੰਧਲੇ ਹੋ ਰਹੇ ਪੰਜਾਬ ਦੇ ਵਾਤਾਵਰਨ ਸਬੰਧੀ ਸਚੇਤ ਹੁੰਦਿਆਂ ਆਪਣੇ ਜੱਦੀ ਪਿੰਡ ਪੰਜਗਰਾਈਆਂ ਵਾਹਲਾ ਨੇੜੇ ਰਮਦਾਸ (ਅੰਮਿ੍ਤਸਰ) 'ਚ ਨਵੇਂ ਬੂਟੇ ਲਗਾਉਣ ਲਈ 11 ਹਜਾਰ ਰੁਪਏ ਦੀ ਰਾਸ਼ੀ ਪੰਜਾਬ ਭੇਜਣ ਦਾ ਫ਼ੈਸਲਾ ਲਿਆ। ਉਨ੍ਹਾਂ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਜਿੱਥੇ ਉਹ ਆਪਣੇ ਖੁਸ਼ੀ ਮੌਕੇ 'ਤੇ ਹੋਰ ਖਰਚੇ ਕਰਦੇ ਹਨ ਉਥੇ ਪੰਜਾਬ ਵਿਚ ਨਵੇਂ ਬੂਟੇ ਲਗਾਉਣ 'ਚ ਵੀ ਸਹਿਯੋਗ ਕਰਨਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।