ਐਪਲ ਵਾਚ ਨੇ ਬਚਾਈ ਇਸ ਬਜ਼ੁਰਗ ਦੀ ਜਾਨ
Monday, May 14, 2018 - 08:46 PM (IST)

ਜਲੰਧਰ—ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਦੀ ਸਮਾਰਟਵਾਚ ਨੇ ਇਕ 76 ਸਾਲਾਂ ਬਜ਼ੁਰਗ ਦੀ ਜਾਨ ਬਚਾਈ ਹੈ। ਜਾਣਕਾਰੀ ਮੁਤਾਬਕ ਹਾਂਗਕਾਂਗ 'ਚ 76 ਸਾਲਾਂ ਹੀਰਾ ਕਾਰੋਬਾਰੀ ਗੈਸਟਾਨ ਡੀ ਐਕਵੀਨੋ ਨੂੰ ਐਪਲ ਵਾਚ ਤੋਂ ਸਹੀ ਸਮੇਂ 'ਤੇ ਉਨ੍ਹਾਂ ਦੀ ਵਧਦੀ ਧੜਕਣ ਦੀ ਜਾਣਕਾਰੀ ਮਿਲ ਗਈ ਅਤੇ ਸਹੀ ਸਮੇਂ 'ਤੇ ਇਲਾਜ ਮਿਲਣ 'ਤੇ ਉਹ ਠੀਕ ਹੋ ਗਏ। ਡਾਕਟਰਾਂ ਨੇ ਉਨ੍ਹਾਂ ਦੀ ਐਂਜੀਓਪਲਾਸਟੀ ਕਰ ਬਲਾਕ ਧਮਨੀਆਂ ਨੂੰ ਖੋਲ ਦਿੱਤਾ। ਉੱਥੇ ਠੀਕ ਹੋਣ ਤੋਂ ਬਾਅਦ ਗੈਸਟਾਨ ਨੇ ਐਪਲ ਦੇ ਸੀ.ਈ.ਓ. ਟਿਮ ਕੁਕ ਨੂੰ ਪੱਤਰ ਲਿਖਿਆ ਅਤੇ ਆਪਣੇ ਨਾਲ ਹੋਈ ਘਟਨਾ ਦੇ ਬਾਰੇ 'ਚ ਦੱਸਿਆ।
ਸਮਾਰਟਵਾਚ ਦੇ ਅਲਾਰਮ ਤੋਂ ਚੱਲਿਆ ਪਤਾ
ਦੱਸਣਯੋਗ ਹੈ ਕਿ ਈਰਸਟਰ ਦੌਰਾਨ ਗੈਸਟਾਨ ਪ੍ਰਾਥਰਨਾ ਲਈ ਚਰਚ 'ਚ ਬੈਠੇ ਸਨ ਅਤੇ ਉਸੇ ਵੇਲੇ ਵਾਚ ਦਾ ਅਲਾਰਮ ਵੱਜਿਆ ਜਿਸ ਤੋਂ ਪਤਾ ਚੱਲਿਆ ਕਿ ਉਨ੍ਹਾਂ ਦੀ ਧੜਕਣ ਬਹੁਤ ਤੇਜ਼ ਹੋ ਗਈ ਹੈ। ਗੈਸਟਾਨ ਹਾਲਾਂਕਿ ਆਪਣੇ ਆਪ ਨੂੰ ਠੀਕ ਮਹਿਸੂਸ ਕਰ ਰਹੇ ਹਨ ਪਰ ਉਨ੍ਹਾਂ ਨੇ ਚਿਤਾਵਨੀ ਨੂੰ ਨਜ਼ਰਅੰਦਾਜ ਨਹੀਂ ਕੀਤਾ ਅਤੇ ਤੁਰੰਤ ਹਸਤਪਾਲ ਪੁੱਜੇ। ਫਿਰ ਕੁਝ ਟੈਸਟ ਹੋਣ ਤੋਂ ਬਾਅਦ ਡਾਕਟਰਾਂ ਨੇ ਪਾਇਆ ਕਿ ਉਨ੍ਹਾਂ ਦੇ ਦਿਲ ਦੀਆਂ ਤਿੰਨ ਧਮਨੀਆਂ ਪੂਰੀ ਤਰ੍ਹਾਂ ਬਲਾਕ ਹੋ ਗਈਆਂ ਹਨ ਜਦ ਕਿ ਹੋਰ 90 ਫੀਸਦੀ ਤਕ ਬਲਾਕ ਹੈ। ਉੱਥੇ ਨਵੀਂ ਜ਼ਿੰਦਗੀ ਮਿਲਣ ਤੋਂ ਖੁਸ਼ ਗੈਸਟਾਨ ਨੇ ਦਿਲ ਦੇ ਮਰੀਜ਼ਾਂ ਨੂੰ ਇਹ ਘੜੀ ਪਾਉਣ ਦਾ ਸੁਝਾਅ ਦਿੱਤਾ ਹੈ।
ਗੈਸਟਾਨ ਨੇ ਐਪਲ ਦੇ ਸੀ.ਈ.ਓ. ਟਿਮ ਕੁਕ ਨੂੰ ਪੱਤਰ ਲਿਖਿਆ ਅਤੇ ਉਸ 'ਚ ਉਨ੍ਹਾਂ ਨੇ ਇਸ ਵਾਚ ਦਾ ਧੰਨਵਾਦ ਕਰਦੇ ਹੋਏ ਹੋਰ ਦਿਲ ਦੇ ਮਰੀਜ਼ਾਂ ਲਈ ਇਸ ਘੜੀ ਦੀ ਸਿਫਾਰਿਸ਼ ਕੀਤੀ। ਇਸ ਦੇ ਜਵਾਬ 'ਚ ਕੁਕ ਨੇ ਲਿਖਿਆ ਕਿ ਮੈਂ ਖੁਸ਼ ਹਾਂ ਕਿ ਤੁਸੀਂ ਆਪਣਾ ਅਨੁਭਵ ਸਾਡੇ ਨਾਲ ਸਾਂਝਾ ਕੀਤਾ। ਇਹ ਸਾਨੂੰ ਹੋਰ ਵਧੀਆ ਕਰਦੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ।