iPhone 11 ਦੀ ਲਾਂਚਿੰਗ ਤੋਂ ਪਹਿਲਾਂ ਹੀ ਡਾਊਨ ਹੋਇਆ ਐਪਲ ਸਟੋਰ

Tuesday, Sep 10, 2019 - 09:05 PM (IST)

iPhone 11 ਦੀ ਲਾਂਚਿੰਗ ਤੋਂ ਪਹਿਲਾਂ ਹੀ ਡਾਊਨ ਹੋਇਆ ਐਪਲ ਸਟੋਰ

ਕੈਲੀਫੋਰਨੀਆ - ਐਪਲ ਦੇ ਕੈਲੀਫੋਰਨੀਆ 'ਚ ਮੌਜੂਦ ਐਪਲ ਪਾਰਕ ਦੇ ਸਟੀਵ ਜਾਬਸ ਥੀਏਟਰ 'ਚ ਅੱਜ ਆਪਣੇ ਐਪਲ ਈਵੈਂਟ ਦਾ ਆਯੋਜਨ ਕੀਤਾ ਹੈ। ਇਹ ਈਵੈਂਟ ਭਾਰਤੀ ਸਮੇਂ ਮੁਤਾਬਕ 10:30 ਵਜੇ ਸ਼ੁਰੂ ਹੋਵੇਗਾ। ਇਸ ਈਵੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਨਵੇਂ ਆਈ ਫੋਨ ਸੀਰੀਜ਼ ਦੀ ਲਾਂਚਿੰਗ ਤੋਂ ਕੁਝ ਘੰਟੇ ਪਹਿਲਾਂ ਹੀ ਐਪਲ ਸਟੋਰ ਡਾਊਨ ਹੋ ਗਿਆ ਹੈ। ਐਪਲ ਸਟੋਰ ਦੀ ਵਰਤਮਾਨ ਹਾਲਤ ਇਹ ਹੈ ਕਿ ਜੇਕਰ ਤੁਸੀਂ ਐਪਲ ਸਟੋਰ ਦੀ ਵੈੱਬਸਾਈਟ ਨੂੰ ਓਪਨ ਕਰਦੇ ਹੋ ਤਾਂ ਇਥੇ ਤੁਹਾਨੂੰ ਇਕ ਸੰਦੇਸ਼ ਦਿਖੇਗਾ। ਜਿਸ 'ਚ ਲਿੱਖਿਆ ਹੈ ਕਿ ਤੁਰੰਤ ਵਾਪਸ ਆਵਾਂਗੇ, ਅਸੀਂ ਐਪਲ ਸਟੋਰ 'ਚ ਕੁਝ ਅਪਡੇਟ ਕਰ ਰਹੇ ਹਾਂ, ਜਲਦ ਦੁਬਾਰਾ ਚੈੱਕ ਕਰੋ।

ਦੱਸ ਦਈਏ ਕਿ ਇਸ ਈਵੈਂਟ ਦੌਰਾਨ ਐਪਲ 3 'ਤੇ ਆਈ ਫੋਨ ਮਾਡਲਸ ਸੰਭਾਵਿਤ ਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਲਾਂਚ ਕਰਨ ਵਾਲੀ ਹੈ। ਇਸ ਈਵੈਂਟ ਨੂੰ ਐਪਲ ਦੀ ਵੈੱਬਸਾਈਟ ਅਤੇ ਯੂਟਿਊਬ ਜਿਹੇ ਪਲੇਟਫਾਰਮ 'ਤੇ ਲਾਈਨ ਸਟ੍ਰੀਮ ਕੀਤਾ ਜਾਵੇਗਾ।


author

Khushdeep Jassi

Content Editor

Related News