ਆਸਟਰੇਲੀਆ ''ਚ ਕੋਰੋਨਾ ਪਾਬੰਦੀਆਂ ''ਚ ਢਿੱਲ ਦੇਣ ''ਚ ਸਾਵਧਾਨੀ ਵਰਤਣ ਦੀ ਅਪੀਲ

07/06/2020 7:08:38 PM

ਕੈਨਬਰਾ (ਸ਼ਿਨਹੂਆ): ਆਸਟਰੇਲੀਆ ਦੇ ਮੈਲਬੌਰਨ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਵਿਚਾਲੇ ਦੇਸ਼ ਦੀ ਚੋਟੀ ਦੀ ਮੈਡੀਕਲ ਸੰਸਥਾ ਨੇ ਕੋਰੋਨਾ ਪਾਬੰਦੀਆਂ ਵਿਚ ਢਿੱਲ ਨੂੰ ਹਟਾਉਣ 'ਤੇ ਆਸਥਾਈ ਰੋਕ ਦਾ ਸੱਦਾ ਦਿੱਤਾ ਹੈ। ਆਸਟਰੇਲੀਆਈ ਮੈਡੀਕਲ ਐਸੋਸੀਏਸ਼ਨ (ਏ.ਐੱਮ.ਏ.) ਦੇ ਪ੍ਰਧਾਨ ਟੋਨੀ ਬਾਰਟਨ ਨੇ ਦੇਸ਼ ਭਰ ਵਿਚ ਸਿਹਤ ਅਧਿਕਾਰੀਆਂ ਨੂੰ ਪਾਬੰਦੀਆਂ ਨੂੰ ਘੱਟ ਕਰਨ ਨੂੰ ਲੈ ਕੇ ਸਖਤ ਰੁਖ ਅਪਣਾਉਣ ਦੀ ਅਪੀਲ ਕੀਤੀ ਹੈ। 

ਆਸਟਰੇਲੀਆਈ ਸਰਕਾਰ ਦੇ ਉਪ-ਮੁੱਖ ਮੈਡੀਕਲ ਅਧਿਕਾਰੀ ਮਾਈਕਲ ਕਿਡ ਨੇ ਸੋਮਵਾਰ ਨੂੰ ਇਕ ਅਪਡੇਟ ਵਿਚ ਕਿਹਾ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 140 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨਵੇਂ ਮਾਮਲਿਆਂ ਵਿਚੋਂ 127 ਵਿਕਟੋਰੀਆ ਸੂਬੇ ਦੇ ਹਨ। ਸਥਾਨਕ ਮੀਡੀਆ ਮੁਤਾਬਕ ਇਹ ਸੂਬੇ ਦਾ ਸਭ ਤੋਂ ਵੱਡਾ ਦੈਨਿਕ ਵਾਧਾ ਹੈ। ਬਾਰਟਨ ਨੇ ਕਿਹਾ ਕਿ ਇਹ ਨਵੇਂ ਮਾਮਲੇ ਇਕ ਮਜ਼ਬੂਤ ਸੰਕੇਤ ਦਿੰਦੇ ਹਨ ਕਿ ਹੋਰ ਸੂਬਿਆਂ ਨੂੰ ਆਪਣੀਆਂ ਕੋਰੋਨਾ ਪਾਬੰਦੀਆਂ ਨੂੰ ਆਸਾਨ ਬਣਾਉਣ ਦੀ ਨੀਤੀ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਜਦੋਂ ਤੱਕ ਕਿ ਮੈਲਬੌਰਨ ਵਿਚ ਟ੍ਰਾਂਸਮਿਸ਼ਨ ਕੰਟਰੋਲ ਵਿਚ ਨਹੀਂ ਹੋ ਜਾਂਦਾ ਹੈ।


Baljit Singh

Content Editor

Related News