ਭਾਰਤ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬਾਬਾ ਸਾਹਿਬ ਦੇ ਇਟਲੀ ਵੱਸਦੇ ਆਗੂਆਂ ਦੀ ਖਾਸ ਅਪੀਲ

Monday, Dec 06, 2021 - 02:19 PM (IST)

ਭਾਰਤ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬਾਬਾ ਸਾਹਿਬ ਦੇ ਇਟਲੀ ਵੱਸਦੇ ਆਗੂਆਂ ਦੀ ਖਾਸ ਅਪੀਲ

ਰੋਮ/ਇਟਲੀ (ਕੈਂਥ): ਬਾਬਾ ਸਾਹਿਬ ਅੰਬੇਡਕਰ ਜੀ ਨੇ ਸਾਰੀ ਜ਼ਿੰਦਗੀ ਸਮਾਜ ਦੇ ਦੁਤਕਾਰੇ ਵਰਗ ਦੇ ਹੱਕਾਂ ਲਈ ਲੜਾਈ ਲੜਦਿਆਂ ਲੰਘਾਈ, ਜਿਸ ਨੂੰ ਕਿ ਕਦੀ ਵੀ ਭੁਲਾਈਆ ਨਹੀਂ ਜਾ ਸਕਦਾ।ਵਿਸ਼ਵ ਰਤਨ, ਭਾਰਤੀ ਸੰਵਿਧਾਨ ਦੇ ਸਿਰਜਕ, ਭਾਰਤ ਦੇ ਪਹਿਲੇ ਕਾਨੂੰਨ ਮੰਤਰੀ, ਅਣਗੋਲੇ ਸਮਾਜ ਦੇ ਮਸੀਹਾ ਅਤੇ ਸਮਾਜ ਵਿੱਚ ਬਰਾਬਰਤਾ ਬਣਾਉਣ ਵਾਲੇ ਭਾਰਤ ਰਤਨ ਡਾ: ਭੀਮ ਰਾਏ ਅੰਬੇਡਕਰ ਸਾਹਿਬ ਜੀ ਦੇ 65ਵੇਂ ਮਹਾਂ-ਪਰਿਨਿਰਵਾਣ ਦਿਵਸ ਮੌਕੇ ਇਟਲੀ ਵਿੱਚ ਬਾਬਾ ਸਾਹਿਬ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਹੀ ਸਿਰਮੌਰ ਸੰਸਥਾ ਭਾਰਤ ਰਤਨ ਡਾ: ਬੀ.ਆਰ ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:) ਇਟਲੀ ਦੇ ਆਗੂਆਂ ਨੇ ਪ੍ਰੈੱਸ ਨਾਲ ਕਰਦਿਆਂ ਕਿਹਾ ਕਿ ਲੋੜ ਹੈ ਅੱਜ ਬਾਬਾ ਸਾਹਿਬ ਦੇ ਮਿਸ਼ਨ 'ਤੇ ਡੱਟਵਾਂ ਪਹਿਰਾ ਦੇਣ ਦੀ। ਤਦ ਹੀ ਅਸੀਂ ਭਾਰਤ ਵਿੱਚ ਆਪਣੇ ਹੱਕਾਂ ਅਤੇ ਅਧਿਕਾਰਾਂ ਦੀ ਰਾਖੀ  ਕਰ ਸਕਦੇ ਹਾਂ। 

ਬਾਬਾ ਸਾਹਿਬ ਦੀ ਬਦੌਲਤ ਹੀ ਭਾਰਤ ਵਿਚ ਸਦੀਆਂ ਤੋਂ ਸਤੀ ਕੀਤੀ ਜਾਂਦੀ ਔਰਤ ਨੂੰ ਸਤੀ ਪ੍ਰਥਾ ਤੋਂ ਮੁਕਤੀ ਮਿਲੀ ਹੈ। ਅਜਿਹੇ ਮਸੀਹਾ ਦੁਨੀਆ ਵਿੱਚ ਕਦੀ-ਕਦਾਈ ਹੀ ਜਨਮ ਲੈਂਦੇ ਹਨ ਤੇ ਇਹਨਾਂ ਦਾ ਜੀਵਨ ਸਮੁੱਚੇ ਸਮਾਜ ਲਈ ਪ੍ਰੇਰਨਾਦਾਇਕ ਹੁੰਦਾ ਹੈ।ਜਿਸ ਨਰਕ ਵਿੱਚੋ ਸਾਨੂੰ ਬਾਬਾ ਸਾਹਿਬ ਨੇ ਕੱਢਿਆ, ਜਿਹੜੀਆਂ ਗੁਲਾਮੀ ਦੀਆਂ ਸਾਡੀਆਂ ਜੰਜੀਰਾਂ ਨੂੰ ਤੋੜਿਆ ਤੇ ਅੱਜ ਅਸੀ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਹ ਸਭ ਬਾਬਾ ਸਾਹਿਬ ਦੀ ਬਦੌਲਤ ਹੈ।ਅੱਜ ਸਾਨੂੰ ਸਭ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਬਾਬਾ ਸਾਹਿਬ ਦਾ ਜਿਹੜਾ ਮਿਸ਼ਨ ਹਾਲੇ ਤੱਕ ਅਧੂਰਾ ਹੈ ਅਸੀਂ ਉਸ ਨੂੰ ਪੂਰਾ ਕਰਾਂਗੇ।

ਪੜ੍ਹੋ ਇਹ ਅਹਿਮ ਖਬਰ- ਭਾਰਤੀ-ਅਮਰੀਕੀ NGO ਨੇ ਦਿਵਿਆਂਗ ਲੋਕਾਂ ਲਈ ਇਕੱਠੇ ਕੀਤੇ 2.38 ਕਰੋੜ ਰੁਪਏ

ਸੰਸਥਾ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਦੇ ਕਿਸਾਨਾਂ ਨੇ ਆਪਣੇ ਹੱਕਾਂ ਲਈ ਲਾਮਬੰਦ ਹੋ ਮੋਰਚਾ ਜਿੱਤਿਆ, ਉਸ ਤਰ੍ਹਾਂ ਹੀ ਹੁਣ ਸਮਾਂ ਆ ਗਿਆ ਹੈ ਕਿ ਸਭ ਨੂੰ ਲਾਮਬੰਦ ਹੋਕੇ ਭਾਰਤੀ ਸੱਤਾ ਦੀ ਚਾਬੀ ਹਾਕਮ ਧਿਰਾਂ ਤੋਂ ਆਪਣੇ ਹੱਥ ਵਿੱਚ ਲੈਣ ਦਾ। ਤਦ ਹੀ ਬਾਬਾ ਦਾ ਆਖਰੀ ਸੁਪਨਾ ਸਾਕਾਰ ਹੋ ਸਕੇਗਾ।ਭਾਰਤ ਦੇ ਲੋਕ ਆਉਣ ਵਾਲ਼ੀਆਂ ਵਿਧਾਨ ਸਭਾ ਚੋਣਾਂ ਵਿੱਚ ਬਾਬਾ ਸਾਹਿਬ ਦੇ ਮਿਸ਼ਨ ਦੀ ਧਾਰਨੀ ਬਹੁਜਨ ਸਮਾਜ ਪਾਰਟੀ ਨੂੰ ਕਾਮਯਾਬ ਕਰਕੇ ਮਨੂੰਵਾਦੀ ਹੋ ਰਹੇ ਪ੍ਰਬੰਧਾਂ 'ਤੇ ਪ੍ਰਤੀਬੰਦ ਲਗਾਉਣ ਲਈ ਜਾਗਰੂਕ ਹੋਣ ਇਹ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ।


author

Vandana

Content Editor

Related News