ਤੇਜ਼ ਮੀਂਹ ਕਾਰਨ ਬ੍ਰਾਜ਼ੀਲ ''ਚ ਇਮਾਰਤ ਢਹਿ-ਢੇਰੀ, 10 ਹਲਾਕ

04/16/2019 12:26:38 AM

ਰੀਓ ਜੀ ਜੇਨੇਰੋ— ਬ੍ਰਾਜ਼ੀਲ ਦੇ ਰੀਓ ਡੀ ਜੇਨੇਰੋ 'ਚ ਭਾਰੀ ਵਰਖਾ ਕਾਰਨ ਦੋ ਇਮਾਰਤਾਂ ਢਹਿ ਗਈਆਂ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ ਤੇ ਹੋਰ 14 ਲੋਕ ਲਾਪਤਾ ਹੋ ਗਏ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।

ਬ੍ਰਾਜ਼ੀਲ ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਰਾਹਤ ਤੇ ਬਚਾਅ ਕਾਰਜ 'ਚ ਸੈਂਕੜੇ ਫੌਜ ਦੇ ਜਵਾਨ, ਸਨਿਫਰ ਡਾਗ, ਡਰੋਨ ਤੇ ਹੈਲੀਕਾਪਟਰ ਲੱਗੇ ਹੋਏ ਹਨ। ਰੀਓ ਦੇ ਪੱਛਮੀ ਪਾਸੇ ਮੁਜੇਮਾ ਫਾਵੇਲਾ 'ਚ ਗੈਰ-ਕਾਨੂੰਨੀ ਢੰਗ ਨਾਲ ਬਣੀ ਪੰਜ ਮੰਜ਼ਿਲਾ ਇਮਾਰਚ ਭਾਰੀ ਵਰਖਾ ਤੇ ਹੜ੍ਹ ਕਾਰਨ ਡਿੱਗ ਗਈ ਸੀ। ਰੀਓ ਨਗਰਪਾਲਿਕਾ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਲੋਕ ਨੇੜੇ ਦੀ ਤਿੰਨ ਇਮਾਰਤਾਂ ਨੂੰ ਸੁੱਟਣਗੇ ਤੇ ਇੰਜੀਨੀਅਰਿੰਗ ਬੁਲਾਕੇ ਸੰਵੇਦਨਸ਼ੀਲ ਇਮਾਰਤਾਂ ਦੀ ਮੁਰੰਮਤ ਕਰਵਾਉਣਗੇ, ਜਿਸ ਨਾਲ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।


Baljit Singh

Content Editor

Related News