ਅਮਰੀਕਾ ਦੇ ਵਿਦੇਸ਼ ਮੰਤਰੀ ਬਲਿੰਕਨ ਪੁੱਜੇ ਜਾਰਡਨ, ਫਿਲਸਤੀਨੀ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ

Friday, Oct 13, 2023 - 12:25 PM (IST)

ਅਮਰੀਕਾ ਦੇ ਵਿਦੇਸ਼ ਮੰਤਰੀ ਬਲਿੰਕਨ ਪੁੱਜੇ ਜਾਰਡਨ, ਫਿਲਸਤੀਨੀ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ

ਇੰਟਰਨੈਸ਼ਨਲ ਡੈਸਕ : ਹਮਾਸ ਨਾਲ ਵੱਧਦੇ ਯੁੱਧ ਦਰਮਿਆਨ ਸਮਰਥਨ ਦਿਖਾਉਣ ਲਈ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਜਾਰਡਨ ਪਹੁੰਚ ਗਏ ਹਨ। ਉਹ ਜਾਰਡਨ ਦੇ ਕਿੰਗ ਅਬਦੁੱਲਾ ਅਤੇ ਫਿਲਸਤੀਨੀ ਅਥਾਰਟੀ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕਰਨਗੇ।

ਇਹ ਵੀ ਪੜ੍ਹੋ : ਦੀਵਾਲੀ ਤੇ ਛੱਠ ਪੂਜਾ ਲਈ Train ਦਾ ਸਫ਼ਰ ਕਰਨ ਵਾਲੇ ਦੇਣ ਧਿਆਨ, ਹੋ ਗਿਆ ਵੱਡਾ ਐਲਾਨ

ਇੱਥੇ ਹਮਾਸ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਗੱਲ ਹੋਣ ਵਾਲੀ ਹੈ। ਇਜ਼ਰਾਈਲ ਦੀ ਫ਼ੌਜ ਨੇ ਕਿਹਾ ਹੈ ਕਿ ਗਾਜ਼ਾ ਸ਼ਹਿਰ ਮਿਲਟਰੀ ਆਪਰੇਸ਼ਨ ਜ਼ੋਨ ਬਣ ਚੁੱਕਾ ਹੈ। ਇਜ਼ਰਾਈਲੀ ਫੌਜ਼ ਦੇ ਬੁਲਾਰੇ ਨੇ ਕਿਹਾ ਕਿ ਸਾਡਾ ਮਕਸਦ ਹਮਾਸ ਦੇ ਸੈਨਿਕ ਅੱਡਿਆਂ ਨੂੰ ਖ਼ਤਮ ਕਰਨਾ ਅਤੇ ਉਨ੍ਹਾਂ ਨੂੰ ਇੱਥੋਂ ਖਦੇੜਨਾ ਹੈ।

ਇਹ ਵੀ ਪੜ੍ਹੋ : ਸਹੁਰੇ ਪਾਰ ਕਰ ਗਏ ਸਭ ਹੱਦਾਂ, ਮਾਰ ਛੱਡੀ ਕਮਾਊ ਨੂੰਹ, ਧੀ ਦਾ ਹਾਲ ਦੇਖ ਪਿਓ ਦੀਆਂ ਨਿਕਲੀਆਂ ਧਾਹਾਂ

ਇਸ ਗੱਲ ਨੂੰ ਧਿਆਨ 'ਚ ਰੱਖ ਕੇ ਹੀ ਗਾਜ਼ਾ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਦੱਖਣੀ ਹਿੱਸੇ 'ਚ ਚਲੇ ਜਾਣ ਤਾਂ ਜੋ ਘੱਟੋ-ਘੱਟ ਨੁਕਸਾਨ ਹੋਵੇ। 
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News