ਗੁਤਾਰੇਸ ਨੇ ਫਲੋਰੀਡਾ ਕਤਲੇਆਮ ''ਤੇ ਪ੍ਰਗਟ ਕੀਤਾ ਦੁੱਖ

02/16/2018 4:56:22 PM

ਸੰਯੁਕਤ ਰਾਸ਼ਟਰ(ਭਾਸ਼ਾ)— ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਨਟੋਨੀਓ ਗੁਤਾਰੇਸ ਨੇ ਅਮਰੀਕਾ ਦੇ ਫਲੋਰੀਡਾ ਵਿਚ ਇਕ ਬੰਦੂਕਧਾਰੀ ਦੇ ਹਮਲੇ ਵਿਚ 17 ਲੋਕਾਂ ਦੇ ਮਾਰੇ ਜਾਣ 'ਤੇ ਡੂੰਘਾ ਸੋਗ ਪ੍ਰਗਟ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਦੱਸਿਆ ਕਿ ਗੁਤਾਰੇਸ ਨੇ ਫਲੋਰੀਡਾ ਦੇ ਗਵਰਨਰ ਅਤੇ ਯੂ. ਐਨ ਵਿਚ ਅਮਰੀਕਾ ਦੇ ਰਾਜਦੂਤ ਨੂੰ ਪੱਤਰ ਲਿੱਖ ਕੇ ਘਟਨਾ ਪ੍ਰਤੀ ਡੂੰਘਾ ਸੋਗ ਪ੍ਰਗਟ ਕੀਤਾ ਹੈ।
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਗਵਰਨਰ ਰਿਕ ਸਕੋਟ ਅਤੇ ਯੂ. ਐਨ ਵਿਚ ਅਮਰੀਕਾ ਦੀ ਸਥਾਈ ਪ੍ਰਤੀਨਿਧੀ ਨਿਕੀ ਹੈਲੀ ਨੂੰ ਲਿਖਿਆ, 'ਅਜਿਹੀ ਜਗ੍ਹਾ ਜਿੱਥੇ ਵਿਦਿਆਰਥੀਆਂ ਨੂੰ ਸੁਰੱਖਿਅਤ ਮਹਿਸੂਸ ਹੋਣਾ ਚਾਹੀਦਾ ਹੈ, ਉਥੇ ਇੰਨੀ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਮਰਦੇ ਦੇਖਣਾ ਦੁਖਦਾਇਕ ਹੈ। ਕਈ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਗੁਆ ਦਿੱਤਾ ਅਤੇ ਇਕ ਪਾਸੇ ਭਾਈਚਾਰਾ ਸਦਮੇ ਵਿਚ ਆ ਗਿਆ ਹੈ। ਉਨ੍ਹਾਂ ਕਿਹਾ ਕਿ 'ਭਿਆਨਕ ਦੁੱਖ ਦੇ ਇਸ ਸਮੇਂ ਵਿਚ ਸਾਡੀ ਹਮਦਰਦੀ ਜ਼ਖਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ।
ਮੀਡੀਆ ਰਿਪੋਰਟ ਮੁਤਾਬਕ ਫਲੋਰੀਡਾ ਵਿਚ 19 ਸਾਲਾਂ ਬੰਦੂਕਧਾਰੀ ਨੇ ਪਾਰਕਲੈਂਡ ਸਥਿਤ ਇਕ ਸਕੂਲ ਅਤੇ ਉਸ ਦੇ ਨੇੜੇ-ਤੇੜੇ ਬੁੱਧਵਾਰ ਨੂੰ 17 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਵਿਚ ਕਈ ਲੋਕ ਜ਼ਖਮੀ ਵੀ ਹੋਏ ਹਨ। ਬੰਦੂਕਧਾਰੀ ਇਸ ਸਕੂਲ ਦਾ ਸਾਬਕਾ ਵਿਦਿਆਰਥੀ ਸੀ, ਜਿਸ ਨੂੰ ਕੁੱਝ ਕਾਰਨਾਂ ਤੋਂ ਸਕੂਲ ਵਿਚੋਂ ਕੱਢ ਦਿੱਤਾ ਗਿਆ ਸੀ। ਪੁਲਸ ਨੇ ਬੰਦੂਕਧਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ।


Related News