ਕੋਰੋਨਾ ਰੋਕੂ ਟੀਕਿਆਂ ਨੂੰ ਨਿਯਮਿਤ ਤੌਰ ''ਤੇ ਅਪਡੇਟ ਕਰਨ ਦੀ ਲੋੜ ਪੈ ਸਕਦੀ ਹੈ : ਵਿਗਿਆਨੀ

Saturday, Mar 27, 2021 - 07:04 PM (IST)

ਕੋਰੋਨਾ ਰੋਕੂ ਟੀਕਿਆਂ ਨੂੰ ਨਿਯਮਿਤ ਤੌਰ ''ਤੇ ਅਪਡੇਟ ਕਰਨ ਦੀ ਲੋੜ ਪੈ ਸਕਦੀ ਹੈ : ਵਿਗਿਆਨੀ

ਬਰਲਿਨ-ਵਿਗਿਆਨੀਆਂ ਨੇ ਕੋਵਿਡ-19 ਤੋਂ ਬਚਾਅ ਲਈ ਸਮੁੱਚੀ ਦੁਨੀਆ 'ਚ ਇਸ ਵੇਲੇ ਇਸਤੇਮਾਲ ਕੀਤੇ ਜਾ ਰਹੇ ਟੀਕਿਆਂ ਨੂੰ ਨਿਯਮਿਤ ਤੌਰ 'ਤੇ ਅਪਡੇਟ ਕਰਨ ਦੀ ਲੋੜ ਪੈ ਸਕਣ ਦੀ ਗੱਲ ਕਹੀ ਹੈ ਕਿਉਂਕਿ ਵਾਇਰਸ ਦੇ ਨਵੇਂ ਵੈਰੀਐਂਟ ਸਾਹਮਣੇ ਆ ਰਹੇ ਹਨ। 'ਵਾਇਰਸ ਇਵੋਲਿਉਸ਼ਨ' 'ਚ ਪ੍ਰਕਾਸ਼ਿਤ ਇਕ ਅਧਿਐਨ 'ਚ ਇਸ ਦੇ ਬਾਰੇ 'ਚ ਮੁਲਾਂਕਣ ਕੀਤਾ ਗਿਆ ਹੈ।

ਇਸ ਨਾਲ ਜੁੜੀ ਖੋਜ 'ਚ ਬਰਲਿਨ 'ਚ ਚੈਰਿਟੀ-ਯੂਨੀਵਰਸਿਟੈਟਸਮਿਡੀ ਦੇ ਵਿਸ਼ਾਣੂ ਨੇ ਚਾਰ 'ਕਾਮਨ ਕੋਲਡ' (ਆਮ ਜ਼ੁਕਾਮ) ਕੋਰੋਨਾ ਵਾਇਰਸਾਂ, ਖਾਸ ਕਰ ਕੇ, 229 ਅਤੇ ਓ.ਸੀ.43 ਵਾਇਰਸ ਦੇ ਜੈਨੇਟਿਕ ਤਬਦੀਲੀਆਂ ਦਾ ਅਧਿਐਨ ਕੀਤਾ। ਅਧਿਐਨ ਦੀ ਪਹਿਲੀ ਲੇਖੀਕਾ ਵੇਂਡੀ ਕੇ ਜੋ ਨੇ ਦੱਸਿਆ ਕਿ ਇਹ ਕੋਰੋਨਾ ਵਾਇਰਸ ਵੀ ਇੰਫਲੁਏਂਜਾ ਦੀ ਤਰ੍ਹਾਂ ਹੀ ਰੋਗ ਪ੍ਰਤੀਰੋਧਕ ਸਮਰੱਥਾ ਤੋਂ ਬਚ ਸਕਦੇ ਹਨ। ਵਿਗਿਆਨੀਆਂ ਨੇ ਕਿਹਾ ਕਿ ਹੋਰ ਕੋਰੋਨਾ ਵਾਇਰਸਾਂ ਦੀ ਤੁਲਨਾ 'ਚ ਨੋਵਲ ਕੋਰੋਨਾ ਵਾਇਰਸ 'ਚ ਬਦਲਾਵਾਂ ਦੀ ਗਤੀ ਤੇਜ਼ ਹੈ।

ਇਹ ਵੀ ਪੜ੍ਹੋ-ਇਸ ਮਸ਼ਹੂਰ ਕੰਪਨੀ 'ਚ ਵਰਕਰਾਂ 'ਤੇ ਕੰਮ ਦਾ ਇੰਨਾਂ ਬੋਝ, ਬੋਤਲ 'ਚ ਪੇਸ਼ਾਬ ਕਰਨ ਨੂੰ ਮਜ਼ਬੂਰ

ਅਧਿਐਨ ਦੇ ਸਹਿ-ਲੇਖਕ ਜੇਨ ਫਿਲਕਸ ਡ੍ਰੇਗਜ਼ਲਰ ਨੇ ਕਿਹਾ ਕਿ ਸੋਰਸ-ਕੋਵ-2 ਦੇ ਜੈਨੇਟਿਕਸ 'ਚ ਤੇਜ਼ ਬਦਲਾਅ ਹੋਣ ਕਾਰਣ ਹੀ ਦੁਨੀਆ ਭਰ 'ਚ ਵਾਇਰਸ ਦੇ ਵੱਖ-ਵੱਖ ਰੂਪ ਸਾਹਮਣੇ ਆ ਰਹੇ ਹਨ। ਡ੍ਰੈਗਜ਼ਲਰ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਕੋਵਿਡ-19 ਟੀਕਿਆਂ ਦੀ ਮਹਾਮਾਰੀ ਦੌਰਾਨ ਨਿਯਮਿਤ ਤੌਰ 'ਤੇ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਲੋੜ ਪੈਣ 'ਤੇ ਉਸ ਨੂੰ ਅਪਡੇਟ ਕਰਨਾ ਚਾਹੀਦਾ।

ਇਹ ਵੀ ਪੜ੍ਹੋ-ਮਨੁੱਖੀ ਅਧਿਕਾਰਾਂ ਦੀਆਂ ਪਾਬੰਦੀਆਂ ਦਾ ਚੀਨ ਨੇ ਬ੍ਰਿਟੇਨ ਤੋਂ ਇੰਝ ਲਿਆ ਬਦਲਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News