''''ਸਾਰੇ ਭਾਰਤੀਆਂ ਨੂੰ ਮਾਰ ਦਿਓ..!'''' ਨਿਊਜ਼ੀਲੈਂਡ ਦੀਆਂ ਕੰਧਾਂ ''ਤੇ ਲਿਖੇ ਨਾਅਰੇ ਦੇਖ ਲੋਕਾਂ ''ਚ ਖ਼ੌਫ਼, ਜਾਣੋ ਕੀ ਹੈ ਸੱਚ
Monday, Jun 08, 2026 - 12:27 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਇੰਗਲੈਂਡ ਵਰਗੇ ਦੇਸ਼ਾਂ ਮਗਰੋਂ ਹੁਣ ਨਿਊਜ਼ੀਲੈਂਡ ਤੋਂ ਵੀ ਭਾਰਤੀ ਭਾਈਚਾਰੇ ਖ਼ਿਲਾਫ਼ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਹਨ। ਬੀਤੇ ਦਿਨੀਂ ਆਕਲੈਂਡ ਦੇ ਕੁਝ ਇਲਾਕਿਆਂ 'ਚ ਕੰਧਾਂ 'ਤੇ 'Kill All Indians' (ਸਾਰੇ ਭਾਰਤੀਆਂ ਨੂੰ ਮਾਰ ਦਿਓ) ਵਰਗੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ, ਜਿਸ ਮਗਰੋਂ ਉੱਥੇ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ 'ਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
ਹਾਲਾਂਕਿ ਇਸ ਮਾਮਲੇ 'ਚ ਕਿਸੇ ਵੀ ਭਾਰਤੀ ਨਾਗਰਿਕ ਨੂੰ ਉੱਥੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਫਿਲਹਾਲ ਨਹੀਂ ਕਰਨਾ ਪਿਆ, ਪਰ ਉੱਥੋਂ ਦੇ ਮਾਓਰੀ ਭਾਈਚਾਰੇ ਦੇ ਲੋਕਾਂ ਵੱਲੋਂ 2 ਵਾਰ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ 'ਇਹ ਭਾਰਤ ਨਹੀਂ ਹੈ..' ਵਰਗੇ ਨਾਅਰੇ ਲਗਾਏ ਗਏ ਸਨ। ਇਸ ਘਟਨਾ ਮਗਰੋਂ ਨਿਊਜ਼ੀਲੈਂਡ ਪ੍ਰਸ਼ਾਸਨ ਨੇ ਮਾਮਲੇ ਨੂੰ ਬੜੇ ਧਿਆਨਪੂਰਵਕ ਹੱਲ ਕੀਤਾ, ਜਿਸ ਮਗਰੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਇੱਥੇ ਦੁਬਾਰਾ ਦੇਖਣ ਨੂੰ ਨਹੀਂ ਮਿਲੀ।
ਇਹ ਵੀ ਪੜ੍ਹੋ- ਲੱਗ ਗਈ ਜੰਗ ! ਇਰਾਨ ਨੇ ਦਾਗ'ਤੀਆਂ ਮਿਜ਼ਾਈਲਾਂ, ਟਰੰਪ ਨੇ ਵੀ ਦੇ'ਤੀ Warning
ਅਜਿਹੀਆਂ ਖ਼ਬਰਾਂ ਸਾਹਮਣੇ ਆਉਣ ਮਗਰੋਂ ਉੱਥੇ ਰਹਿੰਦੇ ਇਕ ਭਾਰਤੀ ਨਾਗਰਿਕ ਕਰਨਦੀਪ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਹਿ ਰਿਹਾ ਹੈ ਕਿ ਨਿਊਜ਼ੀਲੈਂਡ ਦਾ ਕਾਨੂੰਨ ਬਹੁਤ ਸਖ਼ਤ ਹੈ ਤੇ ਅਜਿਹੇ ਮਾਮਲਿਆਂ ਨੂੰ ਬੜੀ ਸਖ਼ਤੀ ਨਾਲ ਨਿਜਿੱਠਦਾ ਹੈ। ਇੱਥੇ ਅਜਿਹੇ ਭਾਰਤ ਵਿਰੋਧੀ ਪ੍ਰਦਰਸ਼ਨ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਦੇ, ਕਿਉਂਕਿ ਨਿਊਜ਼ੀਲੈਂਡ ਦੀ ਅਰਥਵਿਵਸਥਾ ਵੱਡੇ ਪੱਧਰ 'ਤੇ ਭਾਰਤ ਤੇ ਭਾਰਤੀਆਂ 'ਤੇ ਨਿਰਭਰ ਹੈ। ਅਜਿਹੇ 'ਚ ਇੱਥੋਂ ਦੀ ਸਰਕਾਰ ਇਹ ਕਦੇ ਵੀ ਨਹੀਂ ਚਾਹੇਗੀ ਕਿ ਭਾਰਤੀ ਨਾਗਰਿਕਾਂ ਨਾਲ ਇੱਥੇ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਹੋਵੇ ਤੇ ਉਹ ਨਿਊਜ਼ੀਲੈਂਡ ਛੱਡ ਕੇ ਚਲੇ ਜਾਣ। ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਲੋਕ ਬਿਨਾਂ ਕਿਸੇ ਘਬਰਾਹਟ ਦੇ ਨਿਊਜ਼ੀਲੈਂਡ ਆ ਸਕਦੇ ਹਨ।
ਇਹ ਵੀ ਪੜ੍ਹੋ- 7.8 ਤੀਬਰਤਾ ਦੇ ਭੂਚਾਲ ਨੇ ਹਿਲਾ ਕੇ ਰੱਖ'ਤਾ ਫਿਲੀਪੀਨਜ਼ ! ਕਈ ਲੋਕਾਂ ਦੀ ਹੋਈ ਮੌਤ, ਵੇਖੋ ਖ਼ੌਫ਼ਨਾਕ ਤਸਵੀਰਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
