ਤਾਈਵਾਨ ਦੀਆਂ ਸੜਕਾਂ ’ਤੇ ਲੱਗੇ ਭਾਰਤ ਵਿਰੋਧੀ ਪੋਸਟਰ

Wednesday, May 20, 2026 - 04:08 AM (IST)

ਤਾਈਵਾਨ ਦੀਆਂ ਸੜਕਾਂ ’ਤੇ ਲੱਗੇ ਭਾਰਤ ਵਿਰੋਧੀ ਪੋਸਟਰ

ਤਾਈਪੇ - ਤਾਈਵਾਨ ’ਚ ਸਥਾਨਕ ਚੋਣਾਂ ਦੌਰਾਨ ਇਕ ਆਜ਼ਾਦ ਉਮੀਦਵਾਰ ਨੇ ਭਾਰਤ ਵਿਰੋਧੀ ਪੋਸਟਰ ਲਗਾਏ ਹਨ। ਇਸ ਵਿਚ ਪੱਗੜੀ ਬੰਨ੍ਹੇ ਇਕ ਸਿੱਖ ਵਿਅਕਤੀ ਦੀ ਤਸਵੀਰ ’ਤੇ ਇਕ ਵੱਡਾ ‘ਨੋ’ (NO) ਭਾਵ ਪਾਬੰਦੀ ਦਾ ਨਿਸ਼ਾਨ ਬਣਿਆ ਹੋਇਆ ਸੀ।

ਪੋਸਟਰ ਦਾ ਸੰਦੇਸ਼ ਸੀ ਕਿ ਭਾਰਤ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦਾ ਵਿਰੋਧ ਕੀਤਾ ਜਾਵੇ। ਉਹ ਅਪਰਾਧੀ ਹੁੰਦੇ ਹਨ, ਉਨ੍ਹਾਂ ਨੂੰ ਦੇਸ਼ ਵਿਚ ਨਾ ਆਉਣ ਦਿੱਤਾ ਜਾਵੇ। ਇਹ ਵਿਵਾਦ ਅਜਿਹੇ ਸਮੇਂ ਹੋਇਆ ਹੈ, ਜਦੋਂ ਤਾਈਵਾਨ ਭਾਰਤ ਨਾਲ ਹੋਏ ਲੇਬਰ ਸਹਿਯੋਗ ਸਮਝੌਤੇ ਤਹਿਤ ਭਾਰਤੀ ਕਾਮਿਆਂ ਨੂੰ ਬੁਲਾਉਣ ਦੀ ਤਿਆਰੀ ਕਰ ਰਿਹਾ ਹੈ।

ਤਾਈਵਾਨ ਦੀ ਵਿਰੋਧੀ ਪਾਰਟੀ ਕੁਓਮਿੰਤਾਂਗ ਭਾਵ ਕੇ. ਐੱਮ. ਟੀ. ਵੀ ਭਾਰਤੀ ਮਜ਼ਦੂਰਾਂ ਨੂੰ ਬੁਲਾਉਣ ਦਾ ਵਿਰੋਧ ਕਰ ਰਹੀ ਹੈ। ਸੰਸਦ ਮੈਂਬਰ ਹੁਆਂਗ ਚਿਏਨ-ਪਿਨ ਨੇ ਭਾਰਤ ਦੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੇ ਅੰਕੜਿਆਂ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਨੇ ਸੰਸਦ ਵਿਚ ਕਿਹਾ ਸੀ ਕਿ ਭਾਰਤ ਵਿਚ 2022 ਵਿਚ ਔਰਤਾਂ ਵਿਰੁੱਧ 4.45 ਲੱਖ ਤੋਂ ਵੱਧ ਅਪਰਾਧ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿਚ 31,000 ਤੋਂ ਵੱਧ ਰੇਪ ਦੇ ਮਾਮਲੇ ਸ਼ਾਮਲ ਸਨ। ਅਜਿਹੇ ਵਿਚ ਭਾਰਤੀ ਮਜ਼ਦੂਰਾਂ ਨੂੰ ਲੈ ਕੇ ਵਧੇਰੇ ਸਖ਼ਤ ਜਾਂਚ ਅਤੇ ਨਿਗਰਾਨੀ ਹੋਣੀ ਚਾਹੀਦੀ ਹੈ। ਉਹ ਇਥੇ ਔਰਤਾਂ ਨਾਲ ਰੇਪ ਕਰ ਸਕਦੇ ਹਨ।
 


author

Inder Prajapati

Content Editor

Related News