ਚੀਨ ਵਿਚ ਰੇਬੀਜ਼ ਦੀ ਨਵੀਂ ਵੈਕਸੀਨ ਖਿਲਾਫ ਸਰਕਾਰ ਵਿਰੋਧੀ ਪ੍ਰਦਰਸ਼ਨ

Monday, Jul 30, 2018 - 06:47 PM (IST)

ਚੀਨ ਵਿਚ ਰੇਬੀਜ਼ ਦੀ ਨਵੀਂ ਵੈਕਸੀਨ ਖਿਲਾਫ ਸਰਕਾਰ ਵਿਰੋਧੀ ਪ੍ਰਦਰਸ਼ਨ

ਬੀਜਿੰਗ (ਏ.ਐਫ.ਪੀ.)- ਦੇਸ਼ ਵਿਚ ਬਣੀ ਇਕ ਨਵੀਂ ਵੈਕਸੀਨ ਨੂੰ ਲੈ ਕੇ ਚੀਨ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਸਿਹਤ ਮੰਤਰਾਲੇ ਦੇ ਬਾਹਰ ਕੀਤੇ ਗਏ ਇਸ ਪ੍ਰਦਰਸ਼ਨ ਵਿਚ ਹਾਲਾਂਕਿ ਤਕਰੀਬਨ ਇਕ ਦਰਜਨ ਲੋਕ ਹੀ ਸ਼ਾਮਲ ਸਨ, ਪਰ ਚੀਨ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੁਰਲਭ ਮਾਮਲਾ ਹੈ। ਇਹ ਪ੍ਰਦਰਸ਼ਨ ਰੇਬੀਜ਼ ਦੀ ਨਵੀਂ ਵੈਕਸੀਨ ਨੂੰ ਲੈ ਕੇ ਸੀ। ਇਸ ਵੈਕਸੀਨ ਦੀ ਗੁਣਵਤਾ ਨੂੰ ਲੈ ਕੇ ਸ਼ੱਕ ਜਤਾਇਆ ਗਿਆ ਹੈ। ਸਰਕਾਰ ਪਹਿਲਾਂ ਹੀ ਭਰੋਸਾ ਦੇ ਚੁੱਕੀ ਹੈ ਕਿ ਵੈਕਸੀਨ ਬਾਜ਼ਾਰ ਵਿਚ ਨਹੀਂ ਆਵੇਗੀ। ਵਿਰੋਧ ਪ੍ਰਦਰਸ਼ਨ ਦੀ ਇਕ ਵੀਡੀਓ ਕਲਿਪ ਟਵਿਟਰ ਸਮੇਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਿਚ ਕੁਝ ਲੋਕ ਹੱਥਾਂ ਵਿਚ ਬੈਨਰ ਫੜ ਕੇ ਸਰਕਾਰ ਤੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਇਨਸਾਫ ਦੀ ਅਪੀਲ ਕਰ ਰਹੇ ਹਨ। ਆਮ ਤੌਰ 'ਤੇ ਚੀਨ ਦੀ ਪੁਲਸ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਜ਼ੋਰ ਦੇ ਕੇ ਦਬਾ ਦਿੰਦੀ ਹੈ ਅਤੇ ਪ੍ਰਦਰਸ਼ਨ ਕਾਰੀਆਂ ਨੂੰ ਜੇਲ ਵਿਚ ਪਾ ਦਿੰਦੀ ਹੈ। ਇਹ ਵੈਕਸੀਨ ਚੀਨ ਦੀ ਵੱਡੀ ਫਾਰਮਾ ਕੰਪਨੀ ਚਾਂਗਚੁਨ ਚਾਂਗਸ਼ੇਨ ਬਾਇਓਟੈਕਨਾਲੋਜੀ ਨੇ ਬਣਾਈ ਹੈ। ਵੈਕਸੀਨ ਨੂੰ ਲੈ ਕੇ ਲੋਕਾਂ ਦੀਆਂ ਉਮੀਦਾਂ ਨੂੰ ਉਦੋਂ ਹੋਰ ਜ਼ੋਰ ਮਿਲਿਆ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਕਿ ਪਿਛਲੇ ਸਾਲ ਇਸੇ ਕੰਪਨੀ ਦੀ ਡੀ.ਪੀ.ਟੀ. ਵੈਕਸੀਨ ਵੀ ਗੁਣਵੱਤਾ ਜਾਂਚ ਵਿਚ ਫੇਲ ਹੋ ਗਈ ਸੀ।


Related News