ਆਸਟ੍ਰੇਲੀਆ : ਕੋਰੋਨਾ ਟੀਕਾਕਰਨ ਦੇ ਵਿਰੋਧ ''ਚ ਕਈ ਸ਼ਹਿਰਾਂ ''ਚ ਪ੍ਰਦਰਸ਼ਨ
Saturday, Feb 20, 2021 - 10:32 AM (IST)
ਸਿਡਨੀ- ਬਹੁਤ ਸਾਰੇ ਦੇਸ਼ਾਂ ਵਿਚ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਤੇ ਆਸਟ੍ਰੇਲੀਆ ਵਿਚ ਵੀ ਤਿਆਰੀਆਂ ਹੋ ਰਹੀਆਂ ਹਨ ਪਰ ਬਹੁਤ ਸਾਰੇ ਲੋਕ ਕੋਰੋਨਾ ਟੀਕਾਕਰਨ ਦਾ ਵਿਰੋਧ ਕਰ ਰਹੇ ਹਨ। ਆਸਟ੍ਰੇਲੀਆ ਦੇ ਮੈਲਬੌਰਨ, ਸਿਡਨੀ ਅਤੇ ਬ੍ਰਿਸਬੇਨ ਵਿਚ ਸੈਂਕੜੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।
ਵਿਕਟੋਰੀਆ ਸੂਬਾ 5 ਦਿਨਾਂ ਦੀ ਤਾਲਾਬੰਦੀ ਦੇ ਬਾਅਦ ਖੁੱਲ੍ਹਿਆ ਤੇ ਲੋਕਾਂ ਨੇ ਇੱਥੇ ਵੀ ਵਿਰੋਧ ਪ੍ਰਦਰਸ਼ਨ ਕੀਤੇ ਤੇ ਇਨ੍ਹਾਂ ਲੋਕਾਂ ਨੂੰ ਹਟਾਉਣ ਲਈ ਪੁਲਸ ਨੂੰ ਮਿਰਚ ਦੀ ਸਪ੍ਰੇਅ ਕਰਨੀ ਪਈ। ਇਸ ਦੇ ਨਾਲ ਹੀ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈਣ ਦੀ ਵੀ ਖ਼ਬਰ ਹੈ।
ਫਾਅਕਨਰ ਪਾਰਕ ਵਿਚ ਦੁਪਹਿਰ ਸਮੇਂ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਭੀੜ ਨੂੰ ਹਟਾਉਣ ਲਈ ਪੁਲਸ ਮਿਰਚ ਸਪ੍ਰੇਅ ਦਾ ਛਿੜਕਾਅ ਕਰਦੀ ਨਜ਼ਰ ਆਈ। ਜ਼ਿਕਰਯੋਗ ਹੈ ਕਿ ਬ੍ਰਿਸਬੇਨ ਤੇ ਸਿਡਨੀ ਵਿਚ ਪ੍ਰਦਰਸ਼ਨ ਸ਼ਾਂਤ ਰਹੇ।
ਦੱਸ ਦਈਏ ਕਿ ਆਸਟ੍ਰੇਲੀਆ ਵਿਚ ਫਰੰਟਲਾਈਨ ਡਾਕਟਰਾਂ ਨੂੰ ਸੋਮਵਾਰ ਤੋਂ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਸ਼ੁਰੂ ਕੀਤਾ ਜਾਣਾ ਹੈ ਪਰ ਇਸ ਤੋਂ ਪਹਿਲਾਂ ਹੀ ਲੋਕ ਟੀਕੇ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ।