ਬ੍ਰੈਗਜ਼ਿਟ ਵਿਰੋਧੀ ਭਾਰਤੀ ਮੂਲ ਦੀ ਮਹਿਲਾ ਨੇ ਵੋਟਰਾਂ ਨੂੰ ਜਾਗਰੂਕ ਕਰ ਲਈ ਸ਼ੁਰੂ ਕੀਤੀ ਵੈੱਬਸਾਈਟ

11/10/2019 9:15:41 PM

ਲੰਡਨ - ਬ੍ਰੈਗਜ਼ਿਟ ਵਿਰੋਧੀ ਅਭਿਆਨ ਚਲਾਉਣ ਵਾਲੀ ਭਾਰਤੀ ਮੂਲ ਦੀ ਇਕ ਮਹਿਲਾ ਨੇ ਐਤਵਾਰ ਨੂੰ ਇਕ ਵੋਟਿੰਗ ਵੈੱਬਸਾਈਟ ਸ਼ੁਰੂ ਕੀਤੀ। ਇਸ ਦਾ ਉਦੇਸ਼ 12 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਯੂਰਪੀ ਸੰਘ ਤੋਂ ਬ੍ਰਿਟੇਨ ਨੂੰ ਬਾਹਰ ਕਰਨ ਦੀ ਪ੍ਰਕਿਰਿਆ 'ਚ ਬ੍ਰਿਟਿਸ਼ ਸੰਸਦ ਦੀ ਸਰਵ ਉੱਚਤਾ ਨੂੰ ਸਥਾਪਤ ਕਰਨ ਲਈ ਇਤਿਹਾਸਕ ਕਾਨੂੰਨੀ ਮੁਕੱਦਮਿਆਂ ਨੂੰ ਜਿੱਤਿਆ ਹੈ।

ਗੀਨਾ ਮਿਲਰ ਦਾ ਆਖਣਾ ਹੈ ਕਿ ਉਨ੍ਹਾਂ ਦੀ 'ਰੀਮੇਨ ਯੂਨਾਈਟੇਡ' ਵੈੱਬਸਾਈਟ ਕੰਜ਼ਰਵੇਟਿਵ ਪਾਰਟੀ ਨੂੰ ਬਹੁਮਤ ਹਾਸਲ ਕਰਨ ਤੋਂ ਰੋਕਣ ਲਈ ਅਹਿਮ ਅੰਕੜੇ ਮੁਹੱਈਆ ਕਰਾਵੇਗੀ। ਹਾਲਾਂਕਿ, ਉਨ੍ਹਾਂ ਆਖਿਆ ਕਿ ਇਸ 'ਚ ਕਿਸੇ ਸਿਆਸੀ ਦਲ ਦੇ ਪ੍ਰਤੀ ਪੱਖਪਾਤ ਨਹੀਂ ਹੈ। ਵੈੱਬਸਾਈਟ ਨੇ ਸੋਧ ਵੀ ਪ੍ਰਕਾਸ਼ਿਤ ਕੀਤੀ ਹੈ ਕਿ ਜਿਸ 'ਚ ਇਸ ਨੇ ਆਖਿਆ ਹੈ ਕਿ ਬ੍ਰੈਗਜ਼ਿਟ ਵਿਰੋਧੀ ਵੋਟਰਾਂ 'ਚ ਇਹ ਸਪੱਸ਼ਟ ਇੱਛਾ ਹੈ ਕਿ ਉਹ ਤਰਕੀਬੀ ਵੋਟਿੰਗ ਕਰਨਗੇ। ਅਜਿਹੀਆਂ ਕਈ ਵੈੱਬਸਾਈਟਾਂ ਹਨ ਜਿਨ੍ਹਾਂ ਨੂੰ ਬ੍ਰੈਗਜ਼ਿਟ ਰੋਕੂ ਸਮੂਹ ਪ੍ਰਚਾਰਿਤ ਕਰ ਰਹੇ ਹਨ ਜਿਵੇਂ ਕਿ 'ਵੈਸਟ ਫਾਰ ਬ੍ਰਿਟੇਨ ਅਤੇ ਪੀਪਲਜ਼ ਵੋਟ' ਆਦਿ।


Khushdeep Jassi

Content Editor

Related News