ਐਂਥਨੀ ਅਲਬਾਨੀਜ਼ ''ਮਾਰਡੀ ਗ੍ਰਾਸ'' ''ਚ ਹਿੱਸਾ ਲੈਣ ਵਾਲੇ ਬਣੇ ਪਹਿਲੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ (ਤਸਵੀਰਾਂ)

Monday, Feb 27, 2023 - 01:55 PM (IST)

ਐਂਥਨੀ ਅਲਬਾਨੀਜ਼ ''ਮਾਰਡੀ ਗ੍ਰਾਸ'' ''ਚ ਹਿੱਸਾ ਲੈਣ ਵਾਲੇ ਬਣੇ ਪਹਿਲੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ (ਤਸਵੀਰਾਂ)

ਸਿਡਨੀ (ਬਿਊਰੋ)  ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ 45 ਸਾਲਾਂ ਦੇ ਇਤਿਹਾਸ ਵਿਚ ਸਿਡਨੀ ਗੇਅ ਅਤੇ ਲੈਸਬੀਅਨ ਮਾਰਡੀ ਗ੍ਰਾਸ ਵਿਚ ਹਿੱਸਾ ਲੈਣ ਵਾਲੇ ਦੇਸ਼ ਦੇ ਪਹਿਲੇ ਨੇਤਾ ਬਣ ਗਏ ਹਨ। ਦੁਨੀਆ ਦੇ ਦੂਜੇ ਹਿੱਸਿਆਂ ਵਿੱਚ ਮਾਰਡੀ ਗ੍ਰਾਸ ਬੁੱਧਵਾਰ ਨੂੰ ਸ਼ੁਰੂ ਹੋਣ ਵਾਲੇ ਈਸਾਈ ਤਿਉਹਾਰ ਦੇ ਸੀਜ਼ਨ ਤੋਂ ਇੱਕ ਦਿਨ ਪਹਿਲਾਂ ਆਯੋਜਿਤ ਕੀਤਾ ਜਾਂਦਾ ਹੈ, ਜੋ ਇਸ ਹਫ਼ਤੇ ਦੇ ਸ਼ੁਰੂ ਵਿੱਚ ਹੋਇਆ ਸੀ। ਹਾਲਾਂਕਿ,ਆਸਟ੍ਰੇਲੀਆ ਵਿੱਚ ਇਸ ਸਾਲ ਸਾਲਾਨਾ ਸਿਡਨੀ ਗੇ ਅਤੇ ਲੈਸਬੀਅਨ ਮਾਰਡੀ ਗ੍ਰਾਸ 17 ਫਰਵਰੀ ਤੋਂ 5 ਮਾਰਚ ਦੇ ਵਿਚਕਾਰ ਹੋ ਰਿਹਾ ਹੈ।

PunjabKesari

ਆਯੋਜਕਾਂ ਦੇ ਅਨੁਸਾਰ ਇਹ LGBTQIA+ ਪਛਾਣ ਅਤੇ ਵਿਭਿੰਨਤਾ ਦਾ ਜਸ਼ਨ ਮਨਾਉਂਦਾ ਹੈ। ਇਸ ਸਮਾਗਮ ਵਿਚ ਹਜ਼ਾਰਾਂ ਲੋਕਾਂ ਦੇ ਹਾਜ਼ਰ ਹੋਣ ਦਾ ਅਨੁਮਾਨ ਹੈ। ਅਲਬਾਨੀਜ਼ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ “ਜਦੋਂ 1978 ਵਿੱਚ ਪਹਿਲਾ ਮਾਰਡੀ ਗ੍ਰਾਸ ਮਾਰਚ ਆਯੋਜਿਤ ਕੀਤਾ ਗਿਆ ਸੀ, ਉਦੋਂ ਤੁਹਾਨੂੰ ਸਮਲਿੰਗੀ ਹੋਣ ਲਈ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਉਸ ਘਟਨਾ 'ਤੇ ਪੁਲਸ ਨੇ 53 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਜਸ਼ਨ ਹਿੰਸਾ ਨਾਲ ਖ਼ਤਮ ਹੋ ਗਿਆ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ "ਇਸ ਤੋਂ ਬਾਅਦ ਦੇ ਦਹਾਕਿਆਂ ਵਿੱਚ ਲੋਕਾਂ ਨੇ ਸਮਾਨਤਾ ਦੀ ਮੁਹਿੰਮ ਲਈ ਆਪਣਾ ਜੀਵਨ ਸਮਰਪਿਤ ਕੀਤਾ।"

PunjabKesari

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ ਘੁੰਮਣ ਜਾਣ ਦਾ ਸੁਨਹਿਰੀ ਮੌਕਾ, 'ਲੰਡਨ ਆਈ' ਦੇ ਰਿਹੈ ਫ੍ਰੀ ਟਿਕਟਾਂ

ਅਲਬਾਨੀਜ਼ ਨੇ ਕਿਹਾ ਕਿ “ਮੈਂ 80 ਦੇ ਦਹਾਕੇ ਤੋਂ ਮਾਰਡੀ ਗ੍ਰਾਸ ਵਿੱਚ ਮਾਣ ਨਾਲ ਮਾਰਚ ਕਰ ਰਿਹਾ ਹਾਂ। ਇਸ ਸਾਲ ਮੈਂ ਮਾਰਚ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਪ੍ਰਧਾਨ ਮੰਤਰੀ ਹੋਣ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ,”। ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ 2016 ਵਿੱਚ ਮਾਰਡੀ ਗ੍ਰਾਸ ਵਿੱਚ ਹਾਜ਼ਰੀ ਭਰੀ ਸੀ ਪਰ ਆਸਟ੍ਰੇਲੀਅਨ ਐਸੋਸੀਏਟਿਡ ਪ੍ਰੈਸ ਦੇ ਅਨੁਸਾਰ ਮਾਰਚ ਨਹੀਂ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News