106 ਯਾਤਰੀਆਂ ਸਮੇਤ ਅੰਟਾਰਟਿਕਾ ਪਹੁੰਚੀ ਪਹਿਲੀ ਯੂ.ਐੱਸ. ਫਲਾਈਟ

9/14/2020 12:51:09 PM

ਵੈਲਿੰਗਟਨ (ਬਿਊਰੋ): ਯੂ.ਐੱਸ. ਦੀ ਸੋਮਵਾਰ ਦੀ ਪਹਿਲੀ ਫਲਾਈਟ ਅੰਟਾਰਟਿਕਾ ਪਹੁੰਚੀ।ਇਸ ਵਿਚ 106 ਯਾਤਰੀ ਅਤੇ ਕਰੂ ਮੈਂਬਰ ਮੌਜੂਦ ਹਨ। ਇਸ ਦੌਰਾਨ ਵਿਸ਼ੇਸ਼ ਸਾਵਧਾਨੀਆਂ ਵਰਤੀਆਂ ਗਈਆਂ ਹਨ ਤਾਂ ਜੋ ਜਾਨਲੇਵਾ ਕੋਰੋਨਾਵਾਇਰਸ ਇਸ ਮਹਾਦੀਪ ਤੋਂ ਦੂਰ ਰੱਖਿਆ ਜਾ ਸਕੇ। ਯਾਤਰਾ ਤੋਂ ਪਹਿਲਾਂ ਸਾਰੇ ਯਾਤਰੀਆਂ ਅਤੇ ਕਰੂ ਮੈਂਬਰਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਗੌਰਤਲਬ ਹੈ ਕਿ ਅੰਟਾਰਟਿਕਾ ਪਹਿਲਾ ਅਜਿਹਾ ਮਹਾਦੀਪ ਹੈ ਜਿੱਥੇ ਕੋਰੋਨਾ ਇਨਫੈਕਸ਼ਨ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਏ.ਪੀ. ਏਜੰਸੀ ਦੇ ਮੁਤਾਬਕ, ਕਰੀਬ 1,000 ਵਿਗਿਆਨੀ ਅਤੇ ਹੋਰ ਲੋਕ ਇਸ ਬਰਫੀਲੀ ਜਗ੍ਹਾ 'ਤੇ ਰਹਿੰਦੇ ਹਨ। ਜਿਹਨਾਂ ਨੇ ਕਈ ਮਹੀਨਿਆਂ ਦੇ ਬਾਅਦ ਹੁਣ ਸੂਰਜ ਦੇਖਿਆ ਹੈ। ਇਹਨਾਂ ਲੋਕਾਂ ਨੇ ਇਕ ਗਲੋਬਲ ਕੋਸ਼ਿਸ਼ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਇਹ ਯਕੀਨੀ ਕੀਤਾ ਜਾ ਸਕੇ ਕਿ ਇੱਥੇ ਆਉਣ ਵਾਲੇ ਉਹਨਾਂ ਦੇ ਸਾਥੀ ਇਹ ਜਾਨਲੇਵਾ ਵਾਇਰਸ ਨਾ ਲੈ ਕੇ ਆਉਣ।

ਪੜ੍ਹੋ ਇਹ ਅਹਿਮ ਖਬਰ- ਇਸ ਸਾਲ ਨੇਪਾਲ 'ਚ ਆਏ 1.77 ਲੱਖ ਤੋਂ ਵਧੇਰੇ ਸੈਲਾਨੀ, ਵੱਡੀ ਗਿਣਤੀ 'ਚ ਭਾਰਤੀ

ਨਿਊਜ਼ੀਲੈਂਡ ਵਿਚ ਅਮਰੀਕੀ ਅੰਟਾਰਟਿਕ ਪ੍ਰੋਗਰਾਮ ਦੇ ਪ੍ਰਤੀਨਧੀ ਟੌਨੀ ਜਰਮਨ ਨੇ ਜਾਣਕਾਰੀ ਦਿੱਤੀ ਕਿ ਸੋਮਵਾਰ ਨੂੰ ਯੂ.ਐੱਸ. ਦੇ ਕ੍ਰਾਈਸਟਚਰਚ ਦੀ ਗੇਟਵੇ ਸਿਟੀ ਤੋਂ 106 ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਲੈਕੇ  ਯੂ.ਐੱਸ. ਏਅਰਫੋਰਸ ਦੀ ਫਲਾਈਟ ਮਹਾਦੀਪ ਦੇ ਲਈ ਰਵਾਨਾ ਹੋਈ। ਤੂਫਾਨਾਂ ਦੇ ਕਾਰਨ ਤਿੰਨ ਹਫਤੇ ਦੀ ਦੇਰੀ ਨਾਲ ਗਈ, ਜਿਸ ਦੇ ਨਤੀਜੇ ਵਜੋਂ ਯਾਤਰੀਆਂ ਦੇ ਲਈ ਇਕਾਂਤਵਾਸ ਦੀ ਮਿਆਦ 6 ਹਫਤਿਆਂ ਦੇ ਲਈ ਹੋਰ ਵਧਾ ਦਿੱਤੀ ਗਈ ਹੈ। ਜਰਮਨ ਨੇ ਕਿਹਾ ਕਿ ਕਰੂ ਮੈਂਬਰ ਪਹਿਲੇ ਚਾਰ ਦਿਨਾਂ ਦੇ ਲਈ ਸੈਨ ਫ੍ਰਾਂਸਿਸਕੋ ਵਿਚ ਇਕਾਂਤਵਾਸ ਵਿਚ ਸਨ ਅਤੇ ਫਿਰ ਨਿਊਜ਼ੀਲੈਂਡ ਵਿਚ ਪੰਜ ਹਫਤੇ ਇਕਾਂਤਵਾਸ ਵਿਚ ਬਿਤਾਏ। ਇਸ ਦੇ ਇਲਾਵਾ ਰਸਤੇ ਵਿਚ ਵੀ ਕਈ ਵਾਇਰਸ ਪਰੀਖਣ ਕੀਤੇ ਗਏ। ਮੈਕਮੁਰਡੋ ਸਟੇਸ਼ਨ ਪਹੁੰਚਣ 'ਤੇ ਇਹ ਲੋਕ ਕੋਡ ਯੇਲੋ ਵਿਚ ਦਾਖਲ ਹੋਏ। ਇਸ ਦਾ ਮਤਲਬ ਹੈਕਿ ਇਹਨਾਂ ਸਾਰੇ ਲੋਕਾਂ ਨੂੰ ਦੋ ਹਫਤੇ ਦੇ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ।


Vandana

Content Editor Vandana