ਕੈਨੇਡਾ 'ਚ ਇਕ ਹੋਰ ਪੰਜਾਬੀ ਦਾ ਲੱਗਾ ਜੈਕਪਾਟ, ਜਿੱਤੀ 2 ਮਿਲੀਅਨ ਡਾਲਰ ਦੀ ਲਾਟਰੀ

Thursday, Sep 01, 2022 - 05:19 PM (IST)

ਕੈਨੇਡਾ 'ਚ ਇਕ ਹੋਰ ਪੰਜਾਬੀ ਦਾ ਲੱਗਾ ਜੈਕਪਾਟ, ਜਿੱਤੀ 2 ਮਿਲੀਅਨ ਡਾਲਰ ਦੀ ਲਾਟਰੀ

ਨਿਊਯਾਰਕ/ਸਰੀ (ਰਾਜ ਗੋਗਨਾ)- ਕੈਨੇਡਾ ਵਿਚ ਇਕ ਹੋਰ ਪੰਜਾਬੀ ਮਨਦੀਪ ਸਿੰਘ ਦੀ 2 ਮਿਲੀਅਨ ਡਾਲਰ ਦੀ ਲਾਟਰੀ ਨਿਕਲੀ ਹੈ। ਇਹ ਪੰਜਾਬੀ ਕੈਨੇਡਾ ਦੇ ਸ਼ਹਿਰ ਸਰੀ ਦਾ ਨਿਵਾਸੀ ਹੈ, ਜੋ ਕਿ ਇਕ ਟਰੱਕ ਡਰਾਈਵਰ ਹੈ। ਮਨਦੀਪ ਨੇ ਦੱਸਿਆ ਕਿ ਮੈਂ ਇਕ ਡਰਾਈਵਰ ਹਾਂ ਅਤੇ ਜਦੋਂ ਉਸ ਨੂੰ ਲਾਟਰੀ ਜਿੱਤਣ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਟਰੱਕ ਵਿੱਚ ਸੀ ਅਤੇ ਕੰਬਣ ਲੱਗਾ ਸੀ। ਜੇਤੂ ਮਨਦੀਪ ਨੇ ਕਿਹਾ ਜਦੋਂ ਇਸ ਸਬੰਧੀ ਮੈਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਦੱਸਿਆ ਤਾਂ ਉਹ ਖ਼ੁਸ਼ੀ ਵਿਚ ਰੋਣ ਲੱਗ ਪਏ। ਮਨਦੀਪ ਕਈ ਸਾਲਾਂ ਤੋਂ ਲਗਾਤਾਰ ਲਾਟਰੀ ਦੀ ਟਿਕਟ ਖ਼ਰੀਦ ਰਿਹਾ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਦਾ ਲੱਗਾ ਜੈਕਪਾਟ, ਜਿੱਤੀ 17 ਮਿਲੀਅਨ ਡਾਲਰ ਦੀ ਲਾਟਰੀ

ਮਨਦੀਪ ਨੇ ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ ਦੀ ਬੀਸੀ 49 ਲਾਟਰੀ ਦੀ ਟਿਕਟ ਲੈਂਗਲੇ ਦੇ 88ਵੇਂ ਐਵੇਨਿਊ 'ਤੇ ਸਥਿਤ ਟਾਊਨ ਪੈਂਟਰੀ ਤੋਂ ਖ਼ਰੀਦੀ ਸੀ। ਜੇਤੂ ਮਨਦੀਪ ਮਾਨ ਦਾ ਕਹਿਣਾ ਹੈ  ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਇਨਸਾਨ ਮਹਿਸੂਸ ਕਰ ਰਿਹਾ ਹਾਂ। ਮੈਂ ਇੱਕ ਸਧਾਰਨ ਆਦਮੀ ਹਾਂ। ਇਸ ਲਾਟਰੀ ਦੀ ਜਿੱਤੀ ਹੋਈ ਰਕਮ ਨਾਲ ਮੈਂ ਆਪਣੀ ਧੀ ਨੂੰ ਉਚੇਰੀ ਸਿੱਖਿਆ ਦੀ ਪੜ੍ਹਾਈ ਕਰਾਵਾਂਗਾ।

ਇਹ ਵੀ ਪੜ੍ਹੋ: ਕੈਲੀਫੋਰਨੀਆ ’ਚ ਭਾਰਤੀ ਮੂਲ ਦੇ ਵਿਅਕਤੀ ਨਾਲ ਆਪਣੇ ਹੀ ਹਮਵਤਨੀ ਨੇ ਕੀਤਾ ਨਸਲੀ ਦੁਰਵਿਵਹਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News