ਅਫਗਾਨਿਸਤਾਨ ਵਿਚ ਰਹਿ ਰਿਹੈ ਇਕ ਹੋਰ 'ਜਸਟਿਨ ਟਰੂਡੋ'

Tuesday, Jan 15, 2019 - 04:30 PM (IST)

ਅਫਗਾਨਿਸਤਾਨ ਵਿਚ ਰਹਿ ਰਿਹੈ ਇਕ ਹੋਰ 'ਜਸਟਿਨ ਟਰੂਡੋ'

ਕਾਬੁਲ/ਓਟਾਵਾ (ਏਜੰਸੀ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ ਕਦੇ ਆਪਣੀ ਭਾਰਤ ਯਾਤਰਾ ਕਰਕੇ ਤੇ ਕਦੇ ਉਹ ਟੀ.ਵੀ. 'ਤੇ ਕੁਝ ਵੱਖਰੇ ਅੰਦਾਜ਼ ਵਿਚ ਨਜ਼ਰ ਆ ਕੇ ਚਰਚਾ ਖੱਟ ਚੁੱਕੇ ਹਨ ਪਰ ਇਸ ਵਾਰ ਉਨ੍ਹਾਂ ਦਾ ਸੁਰਖੀਆਂ ਵਿਚ ਆਉਣਾ ਵੱਖਰੀ ਗੱਲ ਹੈ। ਅਸਲ ਵਿਚ ਇਸ ਵਾਰ ਉਹ ਆਪਣੇ ਹਮਸ਼ਕਲ ਕਾਰਨ ਚਰਚਾ ਵਿਚ ਆਏ ਹਨ ਅਤੇ ਉਨ੍ਹਾਂ ਦੇ ਹਮਸ਼ਕਲ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ।

PunjabKesari

PunjabKesari

ਅਫਗਾਨਿਸਤਾਨ ਦੇ ਗਾਇਕ ਅਬਦੁਲ ਸਲਾਮ ਮਫਤੂਨ ਨੂੰ ਦੇਖ ਕੇ ਕੋਈ ਵੀ ਧੋਖਾ ਖਾ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਹਮਸ਼ਕਲ ਨਜ਼ਰ ਆਉਂਦਾ ਹੈ। ਮਫਤੂਨ ਨੇ ਦੱਸਿਆ ਕਿ ਹੁਣ ਤਾਂ ਲੋਕ ਵੀ ਉਸ ਦਾ ਅਸਲੀ ਨਾਂ ਭੁੱਲ ਚੁੱਕੇ ਹਨ। ਟਰੂਡੋ ਨਾਲ ਸ਼ਕਲ ਮਿਲਣ ਕਾਰਨ ਲੋਕ ਉਸ ਨੂੰ ਜਸਟਿਨ ਕਹਿ ਕੇ ਬੁਲਾਉਂਦੇ ਹਨ। ਟਰੂਡੋ ਵਰਗਾ ਚਿਹਰਾ ਹੋਣ ਕਾਰਨ ਅਣਜਾਣੇ ਵਿਚ ਹੀ ਦੇਸ਼ ਦਾ ਸੈਲੀਬ੍ਰਿਟੀ ਬਣ ਚੁੱਕਾ ਹੈ। 


author

Sunny Mehra

Content Editor

Related News