ਇੰਡੀਆਨਾ ਦੀ ਜੇਲ੍ਹ 'ਚ 2 ਹਫਤਿਆਂ ਦੌਰਾਨ ਹੋਈ ਦੂਜੇ ਕੈਦੀ ਦੀ ਮੌਤ

Tuesday, Sep 07, 2021 - 09:28 PM (IST)

ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਸਭ ਤੋਂ ਸੁਰੱਖਿਅਤ ਕੇਂਦਰੀ ਜੇਲ੍ਹਾਂ ਵਿੱਚੋਂ ਪ੍ਰਮੁੱਖ ਮੰਨੀ ਜਾਣ ਵਾਲੀ ਇੰਡੀਆਨਾ ਸਥਿਤ ਜੇਲ੍ਹ ਯੂ. ਐੱਸ. ਪੀ. ਟੈਰੇ ਹਾਉਟੇ 'ਚ 2 ਹਫਤਿਆਂ ਦਰਮਿਆਨ 2 ਕੈਦੀਆਂ ਦੀ ਮੌਤ ਹੋ ਗਈ ਹੈ। ਜਿਸ ਨਾਲ ਇਸ ਜੇਲ੍ਹ 'ਚ ਕੈਦੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਗਏ ਹਨ। ਇਸ ਜੇਲ੍ਹ 'ਚ ਸ਼ੁੱਕਰਵਾਰ ਨੂੰ ਸਟੀਫਨ ਡਵੇਨ ਕਨੇਡਾ ਨਾਮ ਦੇ ਕੈਦੀ ਨੂੰ ਜੇਲ੍ਹ ਵਿਚ ਆਉਣ ਤੋਂ ਥੋੜੀ ਦੇਰ ਬਾਅਦ ਹੀ ਇੱਕ ਸਾਥੀ ਕੈਦੀ ਨੇ ਝਗੜੇ ਦੌਰਾਨ ਚਾਕੂ ਮਾਰ ਕੇ ਕਤਲ ਕਰ ਦਿੱਤਾ। ਫੈਡਰਲ ਬਿਊਰੋ ਆਫ ਪਰੀਸਨਜ਼ ਲਈ ਇਹ ਤਾਜ਼ਾ ਗੰਭੀਰ ਸੁਰੱਖਿਆ ਮੁੱਦਾ ਹੈ, ਜੋਕਿ ਲੰਮੇ ਸਮੇਂ ਤੋਂ ਜੇਲ੍ਹਾਂ 'ਚ ਹਿੰਸਾ, ਦੁਰਵਿਹਾਰ ਤੇ ਸਟਾਫ ਦੀ ਕਮੀ ਨਾਲ ਜੂਝ ਰਿਹਾ ਹੈ।

ਇਹ ਖ਼ਬਰ ਪੜ੍ਹੋ- 5ਵੇਂ ਟੈਸਟ ਮੈਚ ਲਈ ਇੰਗਲੈਂਡ ਟੀਮ 'ਚ ਵੱਡਾ ਬਦਲਾਅ, ਇੰਨ੍ਹਾਂ ਦੋ ਖਿਡਾਰੀਆਂ ਦੀ ਹੋਈ ਵਾਪਸੀ


ਇਸ ਮੌਤ ਤੋਂ ਤਕਰੀਬਨ ਇੱਕ ਹਫਤੇ ਪਹਿਲਾਂ ਇਸੇ ਜੇਲ੍ਹ 'ਚ ਇੱਕ ਹੋਰ ਕੈਦੀ, ਮਾਈਕਲ ਰੁਡਕਿਨ ਵੀ ਇੱਕ ਸਾਥੀ ਕੈਦੀ ਨਾਲ ਝਗੜੇ 'ਚ ਮਾਰਿਆ ਗਿਆ ਸੀ। ਜੇਲ੍ਹ ਬਿਊਰੋ ਅਨੁਸਾਰ ਇਹ ਕੈਦੀ ਸਟੀਫਨ ਸ਼ੁੱਕਰਵਾਰ ਰਾਤ 9.30 ਵਜੇ ਦੇ ਕਰੀਬ ਜੇਲ੍ਹ ਅੰਦਰ ਬੇਹੋਸ਼ ਪਾਇਆ ਗਿਆ ਤੇ ਐਮਰਜੈਂਸੀ ਮੈਡੀਕਲ ਕਰਮਚਾਰੀਆਂ ਦੁਆਰਾ ਸਟੀਫਨ  ਨੂੰ ਜੇਲ੍ਹ ਦੇ ਅੰਦਰ ਮ੍ਰਿਤਕ ਐਲਾਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਯੂ. ਐੱਸ. ਪੀ. ਟੈਰੇ ਹਾਉਟੇ 'ਚ ਟਰੰਪ ਦੇ ਕਾਰਜਕਾਲ ਦੌਰਾਨ 13 ਕੈਦੀਆਂ ਨੂੰ ਫਾਂਸੀ ਵੀ ਦਿੱਤੀ ਗਈ ਹੈ। ਵਿਭਾਗ ਅਨੁਸਾਰ ਇਸ ਜੇਲ੍ਹ 'ਚ 1100 ਤੋਂ ਵੱਧ ਪੁਰਸ਼ ਕੈਦੀ ਹਨ।

ਇਹ ਖ਼ਬਰ ਪੜ੍ਹੋ- ਸ਼ੇਫਾਲੀ ਵਰਮਾ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News