ਇਕ ਹੋਰ ਦੇਸ਼ 'ਚ ਤਖ਼ਤਾਪਲਟ ! ਰਾਤੋ-ਰਾਤ ਬਦਲ ਗਿਆ ਰਾਸ਼ਟਰਪਤੀ
Sunday, Oct 12, 2025 - 10:14 AM (IST)

ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਨੇਪਾਲ, ਬੰਗਲਾਦੇਸ਼ ਤੇ ਫਰਾਂਸ 'ਚ ਪ੍ਰਦਰਸ਼ਨਾਂ ਕਾਰਨ ਸਰਕਾਰ ਅੱਗੇ ਵੱਡੀਆਂ ਮੁਸੀਬਤਾਂ ਖੜ੍ਹੀਆਂ ਹੋਈਆਂ, ਉੱਥੇ ਹੀ ਦੱਖਣੀ ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੇਰੂ ਦੇਸ਼ 'ਚ ਤਖ਼ਤਾਪਲਟ ਹੋ ਗਿਆ ਹੈ।
ਪੇਰੂ ਦੀ ਸੰਸਦ ਨੇ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਡੀਨਾ ਬੋਲੁਆਰਟੇ ਨੂੰ ਰਾਤੋ-ਰਾਤ ਮਹਾਦੋਸ਼ ਚਲਾ ਕੇ ਅਹੁਦੇ ਤੋਂ ਹਟਾ ਦਿੱਤਾ, ਜਿਸ ਤੋਂ ਬਾਅਦ ਇਕ ਦਹਾਕੇ ਤੋਂ ਵੀ ਘੱਟ ਸਮੇਂ ਵਿਚ ਦੇਸ਼ ਨੂੰ 38 ਸਾਲਾ ਜੋਸ ਜੇਰੀ ਦੇ ਰੂਪ ਵਿਚ 7ਵਾਂ ਰਾਸ਼ਟਰਪਤੀ ਮਿਲਿਆ।
ਪੇਸ਼ੇ ਤੋਂ ਵਕੀਲ ਅਤੇ ਘੱਟ ਰਾਜਨੀਤਕ ਤਜਰਬਾ ਰੱਖਣ ਵਾਲੇ ਜੇਰੀ ਜੁਲਾਈ ਵਿਚ ਕਾਂਗਰਸ ਦੇ ਪ੍ਰਧਾਨ ਬਣੇ ਸਨ। ਸਹੁੰ ਚੁੱਕਣ ਤੋਂ ਤੁਰੰਤ ਬਾਅਦ ਉਨ੍ਹਾਂ ਕਿਹਾ ਕਿ ਉਹ ‘ਮੇਲ-ਮਿਲਾਪ’ ਨੂੰ ਅੱਗੇ ਵਧਾਉਣਗੇ, ਵੱਡੇ ਪੱਧਰ ’ਤੇ ਅਪਰਾਧ ਨਾਲ ਨਜਿੱਠਣਗੇ ਅਤੇ ਅਪ੍ਰੈਲ ਵਿਚ ਪੇਰੂ ਦੇ ਲੋਕ ਨਵੇਂ ਰਾਸ਼ਟਰਪਤੀ ਦੀ ਚੋਣ ਕਰਨਗੇ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਇਕ ਹੋਰ ਜਹਾਜ਼ ਹੋ ਗਿਆ ਕ੍ਰੈਸ਼ ! ਡਿੱਗਦਿਆਂ ਹੀ ਲੱਗ ਗਈ ਅੱਗ, ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e