ਚੀਨ ਦੇ ਇਕ ਹੋਰ ਸੂਬੇ ਨੇ ਕੋਰੋਨਾ ਨੂੰ ਦਿੱਤੀ ਮਾਤ

Sunday, Jul 19, 2020 - 09:44 PM (IST)

ਬੀਜ਼ਿੰਗ - ਚੀਨ ਦੀ ਰਾਜਧਾਨੀ ਬੀਜ਼ਿੰਗ ਵਿਚ ਪਿਛਲੇ 13 ਦਿਨਾਂ ਤੋਂ ਕੋਰੋਨਾਵਾਇਰਸ ਲਾਗ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਬੀਜ਼ਿੰਗ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਹੈ ਕਿ ਹੁਣ ਬੀਜ਼ਿੰਗ ਵਿਚ ਕੋਰੋਨਾਵਾਇਰਸ ਦੀ ਰੋਕਥਾਮ ਲਈ ਐਮਰਜੰਸੀ ਪਾਬੰਦੀਆਂ ਵਿਚ ਢਿੱਲ ਦਿੱਤੀ ਜਾਵੇਗੀ। ਹਾਲਾਂਕਿ, ਹੁਣ ਵੀ ਕੋਈ ਵੀ ਪਾਬੰਦੀਆਂ ਲਾਗੂ ਰਹਿਣਗੀਆਂ। ਗਲੋਬਲ ਟਾਈਮਸ ਦੀ ਰਿਪੋਰਟ ਮੁਤਾਬਕ, ਮਿਊਜ਼ੀਅਮ, ਜਿਮ ਅਤੇ ਲਾਇਬ੍ਰੇਰੀ ਵਿਚ ਸਿਰਫ 50 ਫੀਸਦੀ ਲੋਕ ਆ ਸਕਣਗੇ। ਪ੍ਰਦਰਸ਼ਨੀ, ਖੇਡ ਮੁਕਾਬਲਿਆਂ ਅਤੇ ਹੋਰਨਾਂ ਗਤੀਵਿਧੀਆਂ ਵੀ ਹੌਲੀ-ਹੌਲੀ ਸ਼ੁਰੂ ਕੀਤੀਆਂ ਜਾਣਗੀਆਂ। ਸਾਰੇ ਵਿਦੇਸ਼ੀ ਸੈਲਾਨੀਆਂ ਨੂੰ ਪ੍ਰੀਖਣ ਦੇ ਨਾਲ-ਨਾਲ ਮੈਡੀਕਲ ਨਿਗਰਾਨੀ ਵਿਚ ਰੱਖਿਆ ਜਾਵੇਗਾ ਅਤੇ ਕੁਆਰੰਟਾਇਨ ਕਰਨਾ ਹੋਵੇਗਾ।

ਦੱਸ ਦਈਏ ਕਿ ਐਤਵਾਰ ਨੂੰ ਸ਼ਿਨਜਿਆਂਗ ਸੂਬੇ ਵਿਚ ਕੋਰੋਨਾਵਾਇਰਸ ਦੇ 13 ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ਨੀਵਾਰ ਨੂੰ ਸੂਬਾਈ ਰਾਜਧਾਨੀ ਓਰੂਸਕੀ ਦੇ ਇਕ ਅਧਿਕਾਰੀ ਨੇ ਮੀਡੀਆ ਬ੍ਰੀਫਿੰਗ ਵਿਚ ਕਿਹਾ ਕਿ ਪੂਰਾ ਸ਼ਹਿਰ ਕੋਰੋਨਾ ਨਾਲ ਜੰਗ ਲੱੜ ਰਿਹਾ ਹੈ ਇਸ ਲਈ ਸਾਰੇ ਸਮੂਹਿਕ ਗਤੀਵਿਧੀਆਂ 'ਤੇ ਪਾਬੰਦੀਆਂ ਰਹਿਣਗੀਆਂ। ਸ਼ਿਨਜਿਆਂਗ ਸੂਬੇ ਵਿਚ ਕਿਸੇ ਘਰ ਵਿਚ ਆਉਣ ਵਾਲੇ ਮਹਿਮਾਨਾਂ ਦੀ ਗਿਣਤੀ ਸੀਮਤ ਕਰਨ ਅਤੇ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀਆਂ ਲਾਈਆਂ ਗਈਆਂ ਹਨ। ਕਿਸੇ ਇਮਾਰਤ ਵਿਚ ਕੋਰੋਨਾਵਾਇਰਸ ਲਾਗ ਦਾ ਕੋਈ ਵੀ ਮਾਮਲਾ ਸਾਹਮਣੇ ਆਉਣ 'ਤੇ ਮਾਸ ਸਕ੍ਰੀਨਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਸ਼ਿਨਜਿਆਂਗ ਸੂਬੇ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਜਦ ਤੱਕ ਬਹੁਤ ਜ਼ਰੂਰੀ ਨਾ ਹੋਵੇ, ਉਹ ਸ਼ਹਿਰ ਛੱਡ ਕੇ ਬਾਹਰ ਨਾ ਜਾਣ। ਜੇਕਰ ਸ਼ਹਿਰ ਤੋਂ ਬਾਹਰ ਜਾਣਾ ਜ਼ਰੂਰੀ ਹੈ ਤਾਂ ਪਹਿਲਾਂ ਟੈਸਟ ਕਰਾ ਲਵੋ। ਉਥੇ ਹੀ ਚੀਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 83,660 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 78,775 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


Khushdeep Jassi

Content Editor

Related News