ਦੁਨੀਆ ਭਰ ਦੀਆਂ ਔਰਤਾਂ ''ਚ ਵਧਿਆ ਗੁੱਸਾ, ਭਾਰਤ ''ਚ ਪੁਰਸ਼ਾਂ ਨਾਲੋਂ 12 ਫ਼ੀਸਦੀ ਵੱਧ ਔਰਤਾਂ ਹਨ ਗੁੱਸੇਖੋਰ!

Tuesday, Oct 10, 2023 - 03:13 PM (IST)

ਜਲੰਧਰ (ਬਿਊਰੋ) : ਸਦੀਆਂ ਤੋਂ ਪੁਰਸ਼ਾਂ 'ਚ ਗੁੱਸੇ ਨੂੰ ਪ੍ਰਸ਼ੰਸਾ ਅਤੇ ਸਰਾਹਨਾ ਕਰਨ ਦਾ ਗੁਣ ਮੰਨਿਆ ਜਾਂਦਾ ਹੈ। ਉੱਥੇ ਹੀ ਔਰਤਾਂ 'ਚ ਗੁੱਸੇ 'ਤੇ ਕਾਬੂ ਦੀ ਕਮੀ ਅਤੇ ਰਿਐਕਸ਼ਨ ਦੇ ਸੰਕੇਤ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਇਤਿਹਾਸ 'ਚ ਗੁੱਸੇਖੋਰ ਔਰਤਾਂ ਦਾ ਬਹੁਤ ਬੁਰਾ ਰੂਪ ਦਰਸਾਇਆ ਗਿਆ ਹੈ। ਜੇਕਰ ਔਰਤਾਂ ਗੁੱਸੇ 'ਚ ਹੋਣ ਤਾਂ ਉਨ੍ਹਾਂ ਨੂੰ ਮਾੜਾ ਸਮਝਿਆ ਜਾਂਦਾ ਹੈ। ਇਸ ਨਾਲ ਇਹ ਦੋਸ਼ ਆਪਣੀਆਂ ਭਾਵਨਾਵਾਂ ਜਤਾਉਣ ਵਾਲੀਆਂ ਔਰਤਾਂ 'ਤੇ ਵੀ ਆਉਂਦਾ ਹੈ। ਯੂ.ਏ.ਈ., ਮੈਕਸਿਕੋ, ਭਾਰਤ, ਚੀਨ, ਜਾਪਾਨ ਅਤੇ ਆਸਟ੍ਰੇਲੀਆ ਦੀਆਂ ਜ਼ਿਆਦਾਤਰ ਔਰਤਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇਸ਼ਾਂ 'ਚ ਔਰਤ ਦਾ ਗੁੱਸੇਖੋਰ ਹੋਣਾ ਚੰਗਾ ਨਹੀਂ ਮੰਨਿਆ ਜਾਂਦਾ। ਇਸ ਕਾਰਨ ਉਨ੍ਹਾਂ ਨੂੰ ਸ਼ਰਮ ਅਤੇ ਅਪਰਾਧ ਦੇ ਅਹਿਸਾਸ ਆਪਣੇ ਅੰਦਰ ਹੀ ਦਬਾਉਣੇ ਪੈਂਦੇ ਹਨ। 

ਇਹ ਵੀ ਪੜ੍ਹੋ : ਵੱਡੀ ਪਲਾਨਿੰਗ ਦੀ ਰੌਂਅ 'ਚ ਚੀਨ, ਪੰਜਾਬ ਦੇ ਉਦਯੋਗਾਂ ਲਈ ਖ਼ਤਰੇ ਦੀ ਘੰਟੀ

ਹਾਲ ਹੀ 'ਚ ਹੋਏ ਇਕ ਸਰਵੇ 'ਚ ਪਤਾ ਲੱਗਿਆ ਹੈ ਕਿ ਦੁਨੀਆ ਭਰ ਦੀਆਂ ਔਰਤਾਂ 'ਚ ਗੁੱਸਾ ਵਧਦਾ ਜਾ ਰਿਹਾ ਹੈ। ਹਰ ਸਾਲ 150 ਤੋਂ ਵੱਧ ਦੇਸ਼ਾਂ 'ਚ 1 ਲੱਖ ਤੋਂ ਵੀ ਵੱਧ ਲੋਕਾਂ ਤੋਂ ਪੁੱਛਿਆ ਜਾਂਦਾ ਹੈ ਕਿ ਪਿਛਲੇ ਦਿਨ ਜ਼ਿਆਦਾਤਰ ਸਮੇਂ ਦੌਰਾਨ ਉਨ੍ਹਾਂ ਨੇ ਕੀ ਮਹਿਸੂਸ ਕੀਤਾ ਸੀ। 2012 'ਚ ਪੁਰਸ਼ਾਂ ਅਤੇ ਔਰਤਾਂ, ਦੋਵਾਂ 'ਚ ਬਰਾਬਰ ਗੁੱਸਾ ਦੇਖਿਆ ਗਿਆ। 9 ਸਾਲ ਸਾਲਾਂ ਬਾਅਦ 6 ਫ਼ੀਸਦੀ ਔਰਤਾਂ 'ਚ ਗੁੱਸਾ ਵੱਧ ਦੇਖਿਆ ਗਿਆ, ਜਦਕਿ ਭਾਰਤ 'ਚ ਇਹ 12 ਫ਼ੀਸਦੀ ਵੱਧ ਔਰਤਾਂ 'ਚ ਦੇਖਿਆ ਗਿਆ।  

ਮਾਹਿਰਾਂ ਦਾ ਮੰਨਣਾ ਹੈ ਕਿ ਔਰਤਾਂ ਵੱਲੋਂ ਗੁੱਸਾ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ ਸੀ। ਹੁਣ ਔਰਤਾਂ 'ਚ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦੀ ਸਮਰੱਥਾ ਵਧ ਗਈ ਹੈ। ਪਹਿਲਾਂ ਮਹਿਲਾਵਾਂ ਰੋ ਸਕਦੀਆਂ ਸੀ, ਪਰ ਚੀਖ ਨਹੀਂ ਸਕਦੀਆਂ ਸਨ। ਸਦੀਆਂ ਤੋਂ ਚਲਦੀ ਆ ਰਹੀ ਇਹ ਸੋਚ ਹੁਣ ਬਦਲ ਰਹੀ ਹੈ। 

ਇਹ ਵੀ ਪੜ੍ਹੋ : ਸਿੱਖ ਨੌਜਵਾਨ ਦੀ ਵੀਡੀਓ ਵਾਇਰਲ, ਕਿਹਾ-ਖਾਲਿਸਤਾਨੀਆਂ ਕਰ ਕੇ ਹੋ ਰਹੀ ਬਦਨਾਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News