...ਤੇ ਜਦੋਂ ਪਾਕਿ ਵੱਲੋਂ ਦਿਲੀਪ ਕੁਮਾਰ ਨੂੰ ‘ਨਿਸ਼ਾਨ-ਏ-ਇਮਤਿਆਜ਼’ ਨਾਲ ਸਨਮਾਨਿਤ ਕਰਨ ’ਤੇ ਭਾਰਤ ’ਚ ਭਖ਼ੀ ਸਿਆਸਤ

Wednesday, Jul 07, 2021 - 12:42 PM (IST)

...ਤੇ ਜਦੋਂ ਪਾਕਿ ਵੱਲੋਂ ਦਿਲੀਪ ਕੁਮਾਰ ਨੂੰ ‘ਨਿਸ਼ਾਨ-ਏ-ਇਮਤਿਆਜ਼’ ਨਾਲ ਸਨਮਾਨਿਤ ਕਰਨ ’ਤੇ ਭਾਰਤ ’ਚ ਭਖ਼ੀ ਸਿਆਸਤ

ਇੰਟਰਨੈਸ਼ਨਲ ਡੈਸਕ : ਬਾਲੀਵੁੱਡ ਫਿਲਮਾਂ ਦੇ ਸੁਪਰਸਟਾਰ ਦਿਲੀਪ ਕੁਮਾਰ ਦਾ ਬੁੱਧਵਾਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ 98 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉੁਹ 98 ਸਾਲ ਦੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਸਿਹਤ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ ਤੇ ਉਨ੍ਹਾਂ ਨੂੰ ਕਈ ਵਾਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਫ਼ਿਲਮਾਂ ਵਿਚ ਆਪਣੀ ਅਦਾਕਾਰੀ ਲਈ ਉਨ੍ਹਾਂ ਦੇ ਭਾਰਤ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿਚ ਚਾਹੁਣ ਵਾਲੇ ਸਨ। ਇਹੀ ਕਾਰਨ ਸੀ ਕਿ ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਜਿਥੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਉਥੇ ਹੀ ਪਾਕਿਸਤਾਨ ਸਰਕਾਰ ਨੇ ਵੀ ਦਿਲੀਪ ਸਾਹਿਬ ਨੂੰ ਆਪਣੇ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ : ਅਲਵਿਦਾ ਟ੍ਰੈਜਿਡੀ ਕਿੰਗ, ਜਦੋਂ ਪਾਕਿ 'ਚ ਮੌਜੂਦ ਘਰ ਦੀ ਝਲਕ ਪਾਉਣ ਲਈ ‘ਸੀਕ੍ਰੇਟ ਮਿਸ਼ਨ’ 'ਤੇ ਗਏ ਸਨ ਦਿਲੀਪ ਕੁਮਾਰ 

ਪਾਕਿਸਤਾਨ ਸਰਕਾਰ ਨੇ 1998 ’ਚ ਦਿਲੀਪ ਕੁਮਾਰ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਨਿਸ਼ਾਨ-ਏ-ਇਮਤਿਆਜ਼’ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਭਾਰਤ ’ਚ ਸਿਆਸਤ ਬਹੁਤ ਗਰਮਾ ਗਈ। ਇਸ ਸਨਮਾਨ ਨੂੰ ਲੈ ਕੇ ਸ਼ਿਵਸੈਨਾ ਨੇ ਆਪਣਾ ਇਤਰਾਜ਼ ਜ਼ਾਹਿਰ ਕੀਤਾ। ਇਸ ਦੌਰਾਨ ਵਿਵਾਦ ਇੰਨਾ ਵਧ ਗਿਆ ਸੀ ਕਿ ਸ਼ਿਵਸੈਨਾ ਨੈ ਪਾਕਿਸਤਾਨੀ ਸਨਮਾਨ ਸਵੀਕਾਰ ਕਰਨ ’ਤੇ ਦਿਲੀਪ ਕੁਮਾਰ ਦੀ ਦੇਸ਼ਭਗਤੀ ’ਤੇ ਸਵਾਲ ਖੜ੍ਹਾ ਕਰ ਦਿੱਤਾ ਸੀ। ਹਾਲਾਂਕਿ ਦਿਲੀਪ ਸਾਹਿਬ ਨੇ 1999 ਵਿਚ ਤੱਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਇਸ ਨੂੰ ਲੈ ਕੇ ਸਲਾਹ ਲਈ ਤੇ ਇਸ ਪਾਕਿਸਤਾਨੀ ਪੁਰਸਕਾਰ ਨੂੰ ਬਰਕਰਾਰ ਰੱਖਿਆ। 


author

Manoj

Content Editor

Related News