ਭਾਰਤੀ ਮੂਲ ਦੀ ਆਰਕੀਟੈਕਟ ਨੂੰ ਇਤਿਹਾਸਕ ਇੰਗਲੈਂਡ ਦੀ ਕਮਿਸ਼ਨਰ ਕੀਤਾ ਗਿਆ ਨਿਯੁਕਤ
Saturday, Jun 18, 2022 - 07:36 PM (IST)
ਲੰਡਨ-ਭਾਰਤੀ ਮੂਲ ਦੀ ਆਰਕੀਟੈਕਟ ਅਤੇ ਡਿਜ਼ਾਈਨ ਐਡਵੋਕੇਟ ਨੈਰਿਤਾ ਚੱਕਰਵਰਤੀ ਨੂੰ ਇਤਿਹਾਸਕ ਇੰਗਲੈਂਡ ਦੀ ਵੱਕਾਰੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਤਿਹਾਸਕ ਇੰਗਲੈਂਡ ਦੇਸ਼ ਦੇ ਵਾਤਾਵਰਣ ਅਤੇ ਵਿਰਾਸਤ ਦੀ ਨਿਗਰਾਨੀ ਕਰਨ ਵਾਲੀ ਜਨਤਕ ਸੰਸਥਾ ਹੈ। ਦਿੱਲੀ 'ਚ ਵੱਡੀ ਹੋਈ ਅਤੇ ਬ੍ਰਿਟੇਨ ਜਾਣ ਤੋਂ ਪਹਿਲਾਂ ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ ਤੋਂ ਪੜ੍ਹਾਈ ਕਰਨ ਵਾਲੀ ਚੱਕਰਵਰਤੀ ਕੋਲ ਵਿਰਾਸਤ, ਆਰਕੀਟੈਕਚਰ ਅਤੇ ਡਿਜ਼ਾਈਨ ਦੇ ਖੇਤਰ 'ਚ 16 ਸਾਲ ਦਾ ਤਜਰਬਾ ਹੈ।
ਇਹ ਵੀ ਪੜ੍ਹੋ : ਇੰਜਣ 'ਚ ਖਰਾਬੀ ਤੋਂ ਬਾਅਦ ਈਰਾਨ ਦਾ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ
ਉਹ ਪਹਿਲਾਂ ਤੋਂ ਹੀ ਇਤਿਹਾਸਕ ਇੰਗਲੈਂਡ ਦੀ ਸਲਾਹਕਾਰ ਕਮੇਟੀ ਦੀ ਮੈਂਬਰ ਹੈ ਅਤੇ ਇਕ ਜੁਲਾਈ ਤੋਂ ਜੂਨ 2026 ਤੱਕ ਚਾਰ ਸਾਲ ਦੀ ਮਿਆਦ ਲਈ ਸੰਸਥਾ ਦੇ ਕਮਿਸ਼ਨਰ ਦੇ ਰੂਪ 'ਚ ਆਪਣੀ ਨਵੀਂ ਭੂਮਿਕਾ ਦੀ ਸ਼ੁਰੂਆਤ ਕਰੇਗੀ। ਚੱਕਰਵਰਤੀ ਨੇ ਕਿਹਾ ਕਿ ਮੈਂ ਅਸਲ 'ਚ ਆਪਣੇ ਸਹਿਯੋਗੀਆਂ ਨਾਲ ਕੰਮ ਕਰਨ ਨੂੰ ਲੈ ਕੇ ਉਤਸੁਕ ਹਾਂ, ਜਿਨ੍ਹਾਂ ਨੇ ਮੇਰੇ ਪੂਰੇ ਕਰੀਅਰ 'ਚ ਮੈਨੂੰ ਪ੍ਰੇਰਿਤ ਕੀਤਾ ਹੈ ਅਤੇ ਮੇਰਾ ਮਾਰਗਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ : ਰੂਸ ਦੇ ਹਮਲਿਆਂ ਦਰਮਿਆਨ ਯੂਕ੍ਰੇਨ ਨੂੰ ਮਿਲਿਆ EU 'ਚ ਸ਼ਾਮਲ ਹੋਣ ਦਾ ਸੰਭਾਵਿਤ ਰਸਤਾ
ਉਨ੍ਹਾਂ ਕਿਹਾ ਕਿ ਅਸੀਂ ਜ਼ਿਆਦਾਤਰ ਚੁਣੌਤੀਆਂ ਦੇ ਨਾਲ-ਨਾਲ ਮੌਕਿਆਂ ਨਾਲ ਭਰਪੂਰ ਸਮੇਂ 'ਚ ਜੀ ਰਹੇ ਹੈ ਅਤੇ ਮੈਂ ਇਕ ਮਹੱਤਵਪੂਰਨ ਸਰੋਤ ਦੇ ਰੂਪ 'ਚ ਵਿਰਾਸਤ ਦੀ ਭੂਮਿਕਾ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਕਰ ਰਹੀ ਹਾਂ, ਜੋ ਸਾਡੀ ਸੱਭਿਆਚਾਰਕ ਪਛਾਣ ਨੂੰ ਉਤਸ਼ਾਹਿਤ ਕਰਦਾ ਹੈ। ਚੱਕਰਵਰਤੀ ਕੋਲ ਵੱਡੇ ਪੱਧਰ 'ਤੇ ਮੁੜ ਨਿਰਮਾਣ, ਰਿਹਾਇਸ਼ੀ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਸੰਚਾਲਨ ਕਰਦੇ ਹੋਏ ਇਤਿਹਾਸਕ ਇਮਾਰਤਾਂ ਦੀ ਨਿਰੰਤਰ ਵਰਤੋਂ ਨੂੰ ਯਕੀਨੀ ਕਰਨ ਦਾ ਲੰਬਾ ਅਨੁਭਵ ਹੈ।
ਇਹ ਵੀ ਪੜ੍ਹੋ : ਅੰਮ੍ਰਿਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕਿਹਾ- ਆਪਣੀ ਇੰਡਸਟਰੀ ਨੂੰ ਹੈ ਯੂਨਿਟੀ ਦੀ ਲੋੜ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ