ਮੋਗਾਦਿਸ਼ੂ ਦੇ ਬੀਚ 'ਤੇ ਹੋਟਲ 'ਚ ਆਤਮਘਾਤੀ ਬੰਬ ਹਮਲਾ, 30 ਤੋਂ ਵੱਧ ਲੋਕਾਂ ਦੀ ਮੌਤ, 63 ਜ਼ਖਮੀ

Saturday, Aug 03, 2024 - 05:48 PM (IST)

ਮੋਗਾਦਿਸ਼ੂ (ਸੋਮਾਲੀਆ) :  ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਬੀਚ ਨੇੜੇ ਇਕ ਹੋਟਲ 'ਚ ਸ਼ੁੱਕਰਵਾਰ ਰਾਤ ਨੂੰ ਹੋਏ ਆਤਮਘਾਤੀ ਬੰਬ ਹਮਲੇ ਅਤੇ ਗੋਲੀਬਾਰੀ 'ਚ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਅਤੇ 63 ਜ਼ਖਮੀ ਹੋ ਗਏ।  ਪੁਲਸ ਅਤੇ ਗਵਾਹਾਂ ਮੁਤਾਬਕ ਆਤਮਘਾਤੀ ਹਮਲਾਵਰ ਨੇ ਲਿਡੋ ਬੀਚ 'ਤੇ ਬੰਬ ਧਮਾਕਾ ਕੀਤਾ, ਜਿਸ ਤੋਂ ਬਾਅਦ ਬੰਦੂਕਧਾਰੀਆਂ ਨੇ ਇਲਾਕੇ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬੀਚ ਕਾਰੋਬਾਰੀਆਂ ਅਤੇ ਅਧਿਕਾਰੀਆਂ ਵਿੱਚ ਪ੍ਰਸਿੱਧ ਹੈ ਅਤੇ ਅਤੀਤ ਵਿੱਚ ਹਮਲਿਆਂ ਦਾ ਨਿਸ਼ਾਨਾ ਰਿਹਾ ਹੈ।

ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ‘ਚ ਬੀਚ ਨੇੜੇ ਇਕ ਹੋਟਲ ‘ਚ ਬੰਬ ਅਤੇ ਗੋਲੀਬਾਰੀ ਕੀਤੀ ਗਈ। ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਘਟਨਾ ਵਾਲੀ ਥਾਂ ਨੂੰ ਘੇਰ ਲਿਆ। ਅਧਿਕਾਰੀਆਂ ਅਤੇ ਚਸ਼ਮਦੀਦਾਂ ਨੇ ਇਹ ਜਾਣਕਾਰੀ ਦਿੱਤੀ। ਦੇਸ਼ ਦੀ ਸਰਕਾਰੀ 'ਸੋਮਾਲੀ ਨੈਸ਼ਨਲ ਨਿਊਜ਼ ਏਜੰਸੀ' ਨੇ ਕਿਹਾ ਕਿ ਸੁਰੱਖਿਆ ਬਲਾਂ ਨੇ "ਹਮਲਾਵਰਾਂ ਨੂੰ ਮਾਰ ਦਿੱਤਾ ਹੈ।"

ਅਲ-ਕਾਇਦਾ ਦੇ ਪੂਰਬੀ ਅਫ਼ਰੀਕੀ ਸਹਿਯੋਗੀ ਅਲ-ਸ਼ਬਾਬ ਨੇ ਰੇਡੀਓ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਉਸ ਦੇ ਲੜਾਕਿਆਂ ਨੇ ਹੋਟਲ 'ਤੇ ਹਮਲਾ ਕੀਤਾ।  ਮੋਗਾਦਿਸ਼ੂ ਦਾ ਇੱਕ ਪ੍ਰਸਿੱਧ ਇਲਾਕੇ ਲਿਡੋ ਬੀਚ 'ਤੇ ਸ਼ੁੱਕਰਵਾਰ ਦੀ ਰਾਤ ਨੂੰ ਕਾਫ਼ੀ ਹਲਚਲ ਸੀ ਕਿਉਂਕਿ ਸੋਮਾਲੀਆ ਦੇ  ਲੋਕ ਵੀਕੈਂਡ ਵਿੱਚ ਇਸ ਖੇਤਰ ਵਿੱਚ ਆਉਂਦੇ ਹਨ। ਇੱਕ ਚਸ਼ਮਦੀਦ, ਮੁਹੰਮਦ ਮੁਆਲਿਮ, ਨੇ ਟੈਲੀਫੋਨ 'ਤੇ ਦੱਸਿਆ ਕਿ ਉਸਨੇ ਇੱਕ ਹਮਲਾਵਰ ਨੂੰ ਵਿਸਫੋਟਕਾਂ ਨਾਲ ਭਰੀ ਇੱਕ ਵੇਸਟ ਪਹਿਨੇ ਦੇਖਿਆ, ਜਿਸ ਨੇ ਕੁਝ ਦੇਰ ਬਾਅਦ ਹੋਟਲ ਦੇ ਨੇੜੇ ਆਪਣੇ ਆਪ ਨੂੰ ਉਡਾ ਲਿਆ।

ਮੋਆਲਿਮ ਨੇ ਦੱਸਿਆ ਕਿ ਹੋਟਲ 'ਚ ਉਸ ਦੇ ਨਾਲ ਮੌਜੂਦ ਉਸ ਦੇ ਕੁਝ ਸਾਥੀ ਵੀ ਮਾਰੇ ਗਏ ਅਤੇ ਹੋਰ ਜ਼ਖਮੀ ਹੋ ਗਏ। ਇਕ ਹੋਰ ਗਵਾਹ, ਅਬਦੀਸਲਾਮ ਐਡਮ, ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਉਸਨੇ ਕਈ ਲੋਕਾਂ ਨੂੰ ਜ਼ਮੀਨ 'ਤੇ ਬੇਹੋਸ਼ ਪਏ ਦੇਖਿਆ ਅਤੇ ਕੁਝ ਜ਼ਖਮੀਆਂ ਨੂੰ ਹਸਪਤਾਲਾਂ ਵਿਚ ਲਿਜਾਣ ਵਿਚ ਵੀ ਮਦਦ ਕੀਤੀ। ਲਿਡੋ ਬੀਚ ਨੂੰ ਪਹਿਲਾਂ ਅਲ-ਸ਼ਬਾਬ ਨਾਲ ਜੁੜੇ ਅੱਤਵਾਦੀਆਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ। ਪਿਛਲੇ ਸਾਲ ਇਸ ਹਮਲੇ ਵਿੱਚ ਨੌਂ ਲੋਕ ਮਾਰੇ ਗਏ ਸਨ।
 


Harinder Kaur

Content Editor

Related News