ਪਾਕਿਸਤਾਨ ਤੋਂ ਨਾਖੁਸ਼ ਆਈ.ਐਮ.ਐਫ., ਦਿੱਤੀ ਚਿਤਾਵਨੀ

11/11/2018 3:36:19 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਵਿਚ ਆਰਥਿਕ ਹਾਲਾਤ ਦਿਨ-ਬ-ਦਿਨ ਖਰਾਬ ਹੁੰਦੇ ਜਾ ਰਹੇ ਹਨ ਅਤੇ ਸਭ ਦੀਆਂ ਨਜ਼ਰੀਆਂ ਹੁਣ ਕੌਮਾਂਤਰੀ ਆਈ.ਐਮ.ਐਫ. ਤੋਂ ਮਿਲਣ ਵਾਲੇ ਬੇਲਆਊਟ 'ਤੇ ਟਿਕੀਆਂ ਹੋਈਆਂ ਹਨ। ਪਰ ਵਿੱਤੀ ਕਰਜ਼ੇ ਦੇ ਵੱਧਦੇ ਦਬਾਅ ਵਿਚਾਲੇ ਹੀ ਬੁਰੀ ਖਬਰ ਇਹ ਹੈ ਕਿ ਆਈ.ਐਮ.ਐਫ. ਪਾਕਿਸਤਾਨ ਦੇ ਹਾਲਾਤਾਂ ਤੋਂ ਨਾਖੁਸ਼ ਨਹੀਂ ਹਨ। ਪੀ.ਟੀ.ਆਈ. ਦੀ ਰਿਪੋਰਟ ਮੁਤਾਬਕ ਆਈ.ਐਮ.ਐਫ. ਦੀ ਇਕ ਟੈਕਨੀਕਲ ਟੀਮ ਇਨ੍ਹਾਂ ਦਿਨਾਂ ਪਾਕਿਸਤਾਨ ਵਿਚ ਹੈ। ਇਮਰਾਨ ਖਾਨ ਦੀ ਸਰਕਾਰ ਤੋਂ ਅਜੇ ਇਕ ਹੋਰ ਦੌਰ ਦੀ ਵਾਰਤਾ ਹੋਣੀ ਹੈ। ਇਸ ਵਾਰਤਾ ਵਿਚ ਬੇਲਆਉਟ ਲਈ ਜ਼ਰੂਰੀ ਯੋਗਤਾ ਨੂੰ ਪਰਖਾਂਗੇ।

ਆਈ.ਐਮ.ਐਫ. ਨੇ ਪਾਕਿਸਤਾਨ ਦੀ ਤਰੱਕੀ 'ਤੇ ਅਸੰਤੋਸ਼ ਜ਼ਾਹਿਰ ਕੀਤਾ ਹੈ। ਆਈ.ਐਮ.ਐਫ. ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਆਪਣੇ ਫਾਈਨੈਂਸ਼ੀਅਲ ਸੈਕਟਰ ਤੋਂ ਜ਼ਿਆਦਾ ਰਿਟਰਨ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰੋ। ਟੀਮ ਵਲੋਂ ਪਾਕਿ ਸਰਕਾਰ ਤੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਪਾਵਰ ਸੈਕਟਰ ਵਿਚ ਸੁਧਾਰ ਲਿਆਉਣ ਲਈ ਬਿਜਲੀ 'ਤੇ ਜਾਰੀ ਸਬਸਿਡੀ ਨੂੰ ਖਤਮ ਕਰੋ। ਆਈ.ਐਮ.ਐਫ. ਨੇ ਇਸ ਦੇ ਨਾਲ ਹੀ ਇਸ ਗੱਲ 'ਤੇ ਵੀ ਨਾਖੁਸ਼ੀ ਜ਼ਾਹਿਰ ਕੀਤੀ ਹੈ ਕਿ ਚਾਰ ਸਾਲ ਪਹਿਲਾਂ 14 ਸੂਤਰੀ ਜੋ ਏਜੰਡਾ ਹਾਲਾਤਾਂ ਨੂੰ ਸੁਧਾਰਣ ਲਈ ਬਣਾਇਆ ਗਿਆ ਸੀ, ਉਸ ਨੂੰ ਵੀ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਵਿਚ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਅਸਫਲ ਰਿਹਾ ਹੈ।

ਪਾਕਿਸਤਾਨ ਨੇ ਕਰਜ਼ ਨਾਲ ਜੁੜਿਆ ਇਕ ਸਰਕੁਲਰ ਆਈ.ਐਮ.ਐਫ. ਨੂੰ ਦਿੱਤਾ ਹੈ ਪਰ ਸਰਕੁਲਰ ਵੀ ਆਈ.ਐਮ.ਐਫ. ਟੀਮ ਨੂੰ ਖੁਸ਼ ਕਰਨ ਵਿਚ ਅਸਫਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਆਈ.ਐਮ.ਐਫ. ਵਲੋਂ ਪਾਕਿਸਤਾਨ ਨੂੰ ਪਰਫਾਰਮੈਂਸ ਨਾਲ ਜੁੜਿਆ ਇਕ ਨਵਾਂ ਚਾਰਟ ਦਿੱਤਾ ਗਿਆ ਹੈ। ਆਈ.ਐਣ.ਐਫ. ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਪਾਕਿਸਤਾਨ ਨੂੰ ਬੇਲਆਉਟ ਚਾਹੀਦਾ ਹੈ ਤਾਂ ਫਿਰ ਉਸ ਨੂੰ ਇਸ ਚਾਰਟ ਨੂੰ ਲਾਗੂ ਕਰਨਾ ਹੀ ਹੋਵੇਗਾ। ਆਈ.ਐਮ.ਐਫ. ਦੀ ਟੀਮ 7 ਅਕਤੂਬਰ ਨੂੰ ਪਾਕਿਸਤਾਨ ਪਹੁੰਚੀ ਸੀ ਅਤੇ ਅਗਲੇ ਦੋ ਹਫਤਿਆਂ ਤੱਕ ਦੇਸ਼ ਵਿਚ ਰੁਕੇਗੀ। ਇਸ ਦੌਰਾਨ ਪਾਕਿ ਦੇ ਕਈ ਹੋਰ ਵਿੱਤੀ ਸੈਕਟਰਸ ਵਿਚ ਸੰਭਾਵਿਤ ਬੇਲਆਉਟ ਪੈਕੇਜ 'ਤੇ ਗੱਲਬਾਤ ਕੀਤੀ ਜਾਵੇਗੀ।

ਪਾਕਿਸਤਾਨ ਵੱਡੀ ਉਮੀਦ ਨਾਲ ਆਈ.ਐਮ.ਐਫ. ਵਲੋਂ ਦੇਖ ਰਿਹਾ ਹੈ। ਪਾਕਿ ਨੂੰ ਸੰਕਟ ਤੋਂ ਬਾਹਰ ਆਉਣ ਲਈ ਘੱਟੋ-ਘੱਟ ਆਈ.ਐਮ.ਐਫ. ਤੋਂ 6 ਬਿਲੀਅਨ ਡਾਲਰ ਦੀ ਮਦਦ ਚਾਹੀਦਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਹਾਲ ਹੀ ਵਿਚ ਸਾਊਦੀ ਅਰਬ ਅਤੇ ਚੀਨ ਦੇ ਦੌਰੇ ਤੋਂ ਪਰਤੇ ਹਨ। ਇਨ੍ਹਾਂ ਦੇਸ਼ਾਂ ਵਲੋਂ ਪਾਕਿਸਤਾਨ ਨੂੰ ਤਕਰੀਬਨ 6 ਬਿਲੀਅਨ  ਡਾਲਰ ਦੇਣ ਦਾ ਵਾਅਦਾ ਕੀਤਾ ਜਾ ਚੁੱਕਾ ਹੈ।


Sunny Mehra

Content Editor

Related News