ਅਮਰੁੱਲਾਹ ਸਾਲੇਹ ਨੇ ਖੁਦ ਨੂੰ ਐਲਾਨਿਆ ਅਫਗਾਨਿਸਤਾਨ ਦਾ ਰਾਸ਼ਟਰਪਤੀ

Tuesday, Aug 17, 2021 - 10:33 PM (IST)

ਅਮਰੁੱਲਾਹ ਸਾਲੇਹ ਨੇ ਖੁਦ ਨੂੰ ਐਲਾਨਿਆ ਅਫਗਾਨਿਸਤਾਨ ਦਾ ਰਾਸ਼ਟਰਪਤੀ

ਕਾਬੁਲ - ਅਫਗਾਨਿਸਤਾਨ ਦੇ ਪਹਿਲੇ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਖੁਦ ਨੂੰ ਦੇਸ਼ ਦਾ ਕਾਰਜਕਾਰੀ ਰਾਸ਼ਟਰਪਤੀ ਐਲਾਨ ਕਰ ਦਿੱਤਾ ਹੈ। ਸਾਲੇਹ ਨੇ ਮੰਗਲਵਾਰ ਨੂੰ ਟਵੀਟ ਕਰਦੇ ਹੋਏ ਕਿਹਾ ਕਿ ਅਫਗਾਨਿਸਤਾਨ ਦੇ ਸੰਵਿਧਾਨ ਦੇ ਅਨੁਸਾਰ, ਰਾਸ਼ਟਰਪਤੀ ਦੀ ਗੈਰ-ਹਾਜ਼ਰੀ, ਪਲਾਇਨ, ਅਸਤੀਫਾ ਜਾਂ ਮੌਤ ਦੀ ਸਥਿਤੀ ਵਿੱਚ ਪਹਿਲਾ ਉਪ ਰਾਸ਼ਟਰਪਤੀ ਕਾਰਜਕਾਰੀ ਪ੍ਰਧਾਨ ਬਣ ਜਾਂਦਾ ਹੈ। ਮੈਂ ਇਸ ਸਮੇਂ ਆਪਣੇ ਦੇਸ਼ ਵਿੱਚ ਹਾਂ ਅਤੇ ਜਾਇਜ਼ ਦੇਖਭਾਲ ਕਰਨ ਵਾਲਾ ਰਾਸ਼ਟਰਪਤੀ ਹਾਂ। ਮੈਂ ਸਾਰੇ ਨੇਤਾਵਾਂ ਤੋਂ ਉਨ੍ਹਾਂ  ਦੇ ਸਮਰਥਨ ਅਤੇ ਆਮ ਸਹਿਮਤੀ ਲਈ ਸੰਪਰਕ ਕਰ ਰਿਹਾ ਹਾਂ।  

ਇਹ ਵੀ ਪੜ੍ਹੋ - ਅਫਗਾਨਿਸਤਾਨ ਮੁੱਦੇ 'ਤੇ PM ਰਿਹਾਇਸ਼ 'ਤੇ ਅਹਿਮ ਬੈਠਕ, NSA ਡੋਭਾਲ ਵੀ ਮੌਜੂਦ

ਇਸ ਟਵੀਟ ਤੋਂ ਪਹਿਲਾਂ ਕੀਤੇ ਗਏ ਇੱਕ ਟਵੀਟ ਵਿੱਚ ਸਾਲੇਹ ਨੇ ਕਿਹਾ ਸੀ ਕਿ ਅਫਗਾਨਿਸਤਾਨ 'ਤੇ ਅਮਰੀਕੀ ਰਾਸ਼ਟਰਪਤੀ ਨਾਲ ਬਹਿਸ ਕਰਨਾ ਬੇਕਾਰ ਹੈ। ਉਨ੍ਹਾਂ ਨੂੰ ਇਹ ਸਭ ਹਜ਼ਮ ਕਰਨ ਦਿਓ। ਸਾਨੂੰ ਅਫਗਾਨਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਅਫਗਾਨਿਸਤਾਨ ਵਿਅਤਨਾਮ ਨਹੀਂ ਹੈ ਅਤੇ ਤਾਲਿਬ ਵੀ ਕਿਤੇ ਵਿਅਤਕਾਂਗ ਦੇ ਨੇੜੇ ਵੀ ਨਹੀਂ ਹੈ। ਯੂ.ਐੱਸ.-ਨਾਟੋ ਦੇ ਉਲਟ ਅਸੀਂ ਹੌਸਲਾ ਨਹੀਂ ਗੁਆਇਆ ਹੈ ਅਤੇ ਅਸੀਂ ਆਪਣੇ ਸਾਹਮਣੇ ਬੇਹੱਦ ਸੰਭਾਵਨਾਵਾਂ ਵੇਖ ਰਹੇ ਹਾਂ। ਬੇਕਾਰ ਦਾ ਵਿਰੋਧ ਖ਼ਤਮ ਹੋ ਗਿਆ ਹੈ। 

ਇਹ ਵੀ ਪੜ੍ਹੋ - ਤਾਲਿਬਾਨ ਨੇ ਪ੍ਰੈੱਸ ਕਾਨਫਰੰਸ ਕਰ ਕਿਹਾ- ਦੁਨੀਆ ਸਾਨੂੰ ਮਾਨਤਾ ਦੇਵੇ, ਕਿਸੇ ਵੀ ਵਿਦੇਸ਼ੀ ਦੂਤਘਰ ਨੂੰ ਖ਼ਤਰਾ ਨਹੀਂ

ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਨੂੰ ਵਾਪਸ ਬੁਲਾਉਣ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਅਫਗਾਨ ਅਗਵਾਈ ਨੂੰ ਬਿਨਾਂ ਕਿਸੇ ਸੰਘਰਸ਼ ਦੇ ਤਾਲਿਬਾਨ ਨੂੰ ਸੱਤਾ ਸੌਂਪਣ ਲਈ ਜ਼ਿੰਮੇਦਾਰ ਠਹਿਰਾਇਆ ਅਤੇ ਨਾਲ ਹੀ ਤਾਲਿਬਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਅਮਰੀਕੀ ਕਰਮਚਾਰੀਆਂ 'ਤੇ ਹਮਲਾ ਕੀਤਾ ਜਾਂ ਦੇਸ਼ ਵਿੱਚ ਉਨ੍ਹਾਂ ਦੇ  ਅਭਿਆਨਾਂ ਵਿੱਚ ਰੁਕਾਵਟ ਪਹੁੰਚਾਈ, ਤਾਂ ਅਮਰੀਕਾ ਜਵਾਬੀ ਕਾਰਵਾਈ ਕਰੇਗਾ। ਬਾਈਡੇਨ ਨੇ ਅਫਗਾਨਿਸਤਾਨ ਤੋਂ ਆ ਰਹੀਆਂ ਤਸਵੀਰਾਂ ਨੂੰ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਦੱਸਿਆ।  ਉਨ੍ਹਾਂ ਨੇ ਕਿਹਾ ਕਿ ਅਮਰੀਕੀ ਫੌਜੀ ਕਿਸੇ ਅਜਿਹੇ ਲੜਾਈ ਵਿੱਚ ਨਹੀਂ ਮਰ ਸਕਦੇ ਜੋ ਅਫਗਾਨ ਫੌਜਾਂ ਆਪਣੇ ਲਈ ਲੜਨਾ ਹੀ ਨਹੀਂ ਚਾਹੁੰਦੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News