ਅਮ੍ਰਿਤ ਕੌਰ ਨੇ ਦਸਤਾਰ ਦੀ ਖਾਤਰ ਕੈਨੇਡਾ ''ਚ ਛੱਡੀ ਟੀਚਰ ਦੀ ਨੌਕਰੀ

08/17/2019 1:41:10 PM

ਕਿਊਬਿਕ— ਕੈਨੇਡਾ ਦੇ ਸੂਬੇ ਕਿਊਬਿਕ 'ਚ ਬਿੱਲ-21 ਲਾਗੂ ਹੋਣ ਤੋਂ ਬਾਅਦ ਉਨ੍ਹਾਂ ਲੋਕਾਂ ਲਈ ਨੌਕਰੀ ਕਰਨਾ ਮੁਸ਼ਕਲ ਹੋ ਗਿਆ ਹੈ, ਜੋ ਦਸਤਾਰ, ਬੁਰਕਾ, ਕ੍ਰਾਸ ਜਾਂ ਕੋਈ ਹੋਰ ਧਾਰਮਿਕ ਚਿੰਨ੍ਹ ਪਾਉਂਦੇ ਹਨ। ਇਸ ਕਾਰਨ ਮਾਂਟਰੀਅਲ 'ਚ ਇਕ ਸਕੂਲ ਦੀ ਅਧਿਆਪਕਾ ਅਮ੍ਰਿਤ ਕੌਰ ਨੂੰ ਵੀ ਕਿਊਬਿਕ ਛੱਡਣਾ ਪੈ ਰਿਹਾ ਹੈ। ਉਹ ਸਿੱਖ ਹੋਣ ਕਾਰਨ ਦਸਤਾਰ ਸਜਾਉਂਦੀ ਹੈ। ਇਸ ਬਿੱਲ ਦੇ ਬਾਅਦ ਉਸ 'ਤੇ ਦਬਾਅ ਸੀ ਕਿ ਜਾਂ ਤਾਂ ਉਹ ਦਸਤਾਰ ਛੱਡੇ ਜਾਂ ਨੌਕਰੀ। ਉਸ ਨੇ ਦਸਤਾਰ ਨੂੰ ਪਹਿਲ ਦਿੰਦੇ ਹੋਏ ਨੌਕਰੀ ਛੱਡ ਦਿੱਤੀ। 
ਅਮ੍ਰਿਤ ਕੌਰ ਦਾ ਕਹਿਣਾ ਹੈ ਕਿ ਸਰਕਾਰ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਨ੍ਹਾਂ ਵਰਗੇ ਲੋਕ ਜੋ ਕਿ ਧਾਰਮਿਕ ਚਿੰਨ੍ਹ ਪਾਉਂਦੇ ਹਨ, ਉਨ੍ਹਾਂ ਦਾ ਕਿਊਬਿਕ 'ਚ ਕੋਈ ਕੰਮ ਨਹੀਂ ਹੈ। ਅਮ੍ਰਿਤ ਕੌਰ 'ਵਰਲਡ ਸਿੱਖ ਆਰਗੇਨਾਇਜ਼ੇਸ਼ਨ ਆਫ ਕੈਨੇਡਾ' ਦੀ ਵਾਈਸ ਪ੍ਰੈਜ਼ੀਡੈਂਟ ਵੀ ਹੈ ਅਤੇ ਕਾਫੀ ਸਮੇਂ ਤੋਂ ਇਸ ਕਾਨੂੰਨ ਖਿਲਾਫ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰ ਰਹੀ ਸੀ। 
 

ਕੀ ਹੈ ਬਿੱਲ 21—
ਕਿਊਬਿਕ 'ਚ ਲਾਗੂ ਹੋਇਆ ਬਿੱਲ 21 ਧਾਰਮਿਕ ਨਿਊਟ੍ਰੀਲਟੀ ਐਕਟ ਹੈ, ਜਿਸ 'ਚ ਕੋਈ ਵੀ ਧਾਰਮਿਕ ਚਿੰਨ੍ਹ ਪਾਉਣ 'ਤੇ ਰੋਕ ਹੈ। ਇਸ ਨੂੰ ਅਦਾਲਤ 'ਚ ਵੀ ਚੁਣੌਤੀ ਦਿੱਤੀ ਗਈ ਹੈ। ਕੁਝ ਲੋਕ ਇਸ ਨੂੰ ਯੁਨਾਇਟਡ ਨੇਸ਼ਨਜ਼ 'ਚ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਸਸਪੈਂਡ ਕਰਵਾਇਆ ਜਾ ਸਕੇ। ਪੂਰੇ ਕੈਨੇਡਾ 'ਚ ਬਿੱਲ ਦਾ ਵਿਰੋਧ ਹੋਇਆ ਪਰ ਕਿਊਬਿਕ ਸਰਕਾਰ ਇਸ ਨੂੰ ਲਾਗੂ ਕਰਵਾਉਣ 'ਚ ਸਫਲ ਰਹੀ ਹੈ।


Related News