ਕੈਨੇਡਾ ''ਚ ਉੱਘੇ ਸ਼ਾਇਰ ਅੰਮ੍ਰਿਤ ਦੀਵਾਨਾ ਦੀ ਪੁਸਤਕ ਹੋਈ ਲੋਕ ਅਰਪਣ

Monday, Jul 22, 2019 - 10:24 AM (IST)

ਕੈਨੇਡਾ ''ਚ ਉੱਘੇ ਸ਼ਾਇਰ ਅੰਮ੍ਰਿਤ ਦੀਵਾਨਾ ਦੀ ਪੁਸਤਕ ਹੋਈ ਲੋਕ ਅਰਪਣ

ਨਿਊਯਾਰਕ / ਸਰੀ, ( ਰਾਜ ਗੋਗਨਾ )— ਕੈਨੇਡਾ 'ਚ ਅੱਜ ਕਲਮੀ ਪਰਵਾਜ਼ ਮੰਚ ਵੱਲੋਂ ਸ਼ਾਇਰ ਅੰਮ੍ਰਿਤ ਦੀਵਾਨਾ ਜੀ ਦੀ ਕਾਵਿ-ਪੁਸਤਕ 'ਪੈਰਾਂ ਵਾਲਾ ਚੰਦਰਮਾ' ਨੂੰ ਲੋਕ-ਅਰਪਣ ਕੀਤਾ ਗਿਆ। ਸ਼ਹਿਰ ਸਰੀ ਵਿਖੇ ਇਸ ਮਗਰੋਂ ਕਵੀ-ਦਰਬਾਰ ਵੀ ਹੋਇਆ , ਜਿਸ ਦਾ ਮਹਿਮਾਨਾਂ ਵਲੋਂ ਆਨੰਦ ਲਿਆ ਗਿਆ।
 

PunjabKesari

ਇਸ ਮੌਕੇ ਕਈ ਉੱਘੀਆਂ ਹਸਤੀਆਂ ਜਿਨ੍ਹਾਂ 'ਚ ਰਚਨਾ ਸਿੰਘ, ਰੇਡੀਓ ਹੋਸਟ ਗੁਰਪ੍ਰੀਤ, ਹਰਪ੍ਰੀਤ ਸਿੰਘ, ਸੁੱਖੀ ਬਾਠ, ਹਰਜਿੰਦਰ ਥਿੰਦ, ਜੇ ਮਿਨਹਾਸ, ਕਵਿੰਦਰ ਚਾਂਦ, ਬਖ਼ਸ਼ਿੰਦਰ, ਕ੍ਰਿਸ਼ਨ ਭਨੋਟ, ਇੰਦਰਜੀਤ ਸਿੰਘ ਧਾਮੀ, ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਗੁਰਮੀਤ ਸਿੱਧੂ ਅਤੇ ਮੰਚ ਦੇ ਸਾਰੇ ਮੈਂਬਰ ਹਾਜ਼ਰ ਸਨ। ਮੰਚ ਦੀ ਜ਼ਿੰਮੇਵਾਰੀ ਮਨਜੀਤ ਕੌਰ ਕੰਗ ਨੇ ਬਾਖ਼ੂਬੀ ਨਿਭਾਈ ।


Related News