ਈਂਧਨ ਸੰਕਟ ਵਿਚਾਲੇ ਸ਼੍ਰੀਲੰਕਾ ਸਰਕਾਰ ਨੇ ਸੋਮਵਾਰ ਤੋਂ ਦਫ਼ਤਰ ਤੇ ਸਕੂਲ ਕੀਤੇ ਬੰਦ

06/18/2022 10:01:54 PM

ਕੋਲੰਬੋ-ਆਰਥਿਕ ਸੰਕਟ ਨਾਲ ਘਿਰੀ ਸ਼੍ਰੀਲੰਕਾ ਸਰਕਾਰ ਨੇ ਸੋਮਵਾਰ ਤੋਂ ਇਕ ਹਫ਼ਤੇ ਲਈ ਸਰਕਾਰੀ ਦਫ਼ਤਰਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਕਿਉਂਕਿ ਆਰਥਿਕ ਸੰਕਟ ਨਾਲ ਜੂਝ ਰਹੇ ਟਾਪੂ ਦੇਸ਼ 'ਚ ਈਂਧਨ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। 'ਡੇਲੀ ਮਿਰਰ' ਅਖ਼ਬਾਰ ਦੀ ਖ਼ਬਰ ਮੁਤਾਬਕ, ਬਿਜਲੀ ਸਪਲਾਈ ਦੀ ਸਮੱਸਿਆ ਦੇ ਪਿਛੋਕੜ 'ਚ ਸ਼੍ਰੀਲੰਕਾ ਦੇ ਸਿੱਖਿਆ ਮੰਤਰਾਲਾ ਨੇ ਕੋਲੰਬੋ ਸ਼ਹਿਰ ਦੇ ਸਾਰੇ ਸਰਕਾਰੀ ਅਤੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਕਿਹਾ ਕਿ ਉਹ ਅਗਲੇ ਹਫ਼ਤੇ ਤੋਂ ਆਨਲਾਈਨ ਕਲਾਸਾਂ ਲਾਉਣ।

ਇਹ ਵੀ ਪੜ੍ਹੋ : ਏਅਰ ਇੰਡੀਆ 10 ਲੱਖ ਦੇ ਜੁਰਮਾਨੇ ਤੋਂ ਬਾਅਦ ਹੋਈ ਅਲਰਟ, ਯਾਤਰੀਆਂ ਦੀ ਸਹੂਲਤ ਲਈ ਬਣਾਈ ਖਾਸ ਯੋਜਨਾ

ਦੇਸ਼ 'ਚ ਮੌਜੂਦ ਈਂਧਨ ਦੀ ਮਾਤਰਾ ਤੇਜ਼ੀ ਨਾਲ ਘੱਟ ਹੋਣ ਕਾਰਨ ਸ਼੍ਰੀਲੰਕਾ 'ਤੇ ਆਪਣੇ ਆਯਾਤ ਲਈ ਵਿਦੇਸ਼ੀ ਮੁਦਰਾ 'ਚ ਭੁਗਤਾਨ ਕਰਨ ਦਾ ਦਬਾਅ ਹੈ ਜਿਸ ਕਾਰਨ ਦੇਸ਼ ਦੀ ਅਰਥਵਿਵਸਥਾ ਰੁਕ ਗਈ ਹੈ। ਲੋਕ ਪ੍ਰਸ਼ਾਸਨ ਅਤੇ ਅੰਦਰੂਨੀ ਮਾਮਲਿਆਂ ਦੇ ਮੰਤਰਾਲਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਸਰਕੁਲਰ ਮੁਤਾਬਕ ਈਂਧਨ ਸਪਲਾਈ ਦੀਆਂ ਪਾਬੰਦੀਆਂ, ਖਰਾਬ ਜਨਤਕ ਆਵਾਜਾਈ ਪ੍ਰਣਾਲੀ ਅਤੇ ਨਿੱਜੀ ਵਾਹਨਾਂ ਦੀ ਵਰਤੋਂ 'ਚ ਆਉਣ ਵਾਲੀਆਂ ਦਿੱਕਤਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਸਰਕੁਲਰ ਸੋਮਵਾਰ ਨੂੰ ਘਟੋ-ਘੱਟ ਕਰਮਚਾਰੀਆਂ ਨਾਲ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਸਰਕੁਲਰ ਮੁਤਾਬਕ, ਹਾਲਾਂਕਿ ਸਿਹਤ ਦੇ ਖੇਤਰ 'ਚ ਕੰਮ ਕਰਨ ਵਾਲੇ ਸਾਰੇ ਕਰਮਚਾਰੀ ਕੰਮ ਜਾਰੀ ਰੱਖਣਗੇ।

ਇਹ ਵੀ ਪੜ੍ਹੋ : ਭਿਆਨਕ ਗਰਮੀ ਦਰਮਿਆਨ AC ਤੇ ਫਰਿੱਜ਼ ਦੀ ਵਿਕਰੀ ’ਚ ਆਇਆ ਭਾਰੀ ਉਛਾਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News