ਅਮਰੀਕਾ ਨਾਲ ਤਣਾਅ ਵਿਚਾਲੇ ਈਰਾਨ ਨੇ ਆਪਣੇ ਹੀ ਜਹਾਜ਼ ''ਤੇ ਦਾਗੀ ਮਿਜ਼ਾਇਲ, 19 ਫੌਜੀਆਂ ਦੀ ਮੌਤ

05/12/2020 2:15:10 AM

ਤਹਿਰਾਨ - ਹਰਮੁਜ ਜਲਡਮਰੂ ਕੋਲ ਫੌਜੀ ਅਭਿਆਸ ਦੌਰਾਨ ਈਰਾਨੀ ਨੌ-ਸੈਨਾ ਦੀ ਇਕ ਮਿਜ਼ਾਇਲ ਆਪਣੇ ਤੈਅ-ਸ਼ੁਦਾ ਟੀਚੇ ਦੀ ਬਜਾਏ ਇਕ ਦੂਜੇ ਜਹਾਜ਼ 'ਤੇ ਡਿੱਗ ਗਈ, ਜਿਸ ਵਿਚ ਨੌ-ਸੈਨਾ ਦੇ 19 ਫੌਜੀ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਈਰਾਨੀ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਜੰਗੀ ਅਭਿਆਸ ਐਤਵਾਰ ਨੂੰ ਹੋ ਰਿਹਾ ਸੀ ਅਤੇ ਇਸ ਨਾਲ ਅਮਰੀਕਾ ਨਾਲ ਵੱਧਦੇ ਤਣਾਅ ਵਿਚਾਲੇ ਈਰਾਨੀ ਫੌਜ ਦੀ ਤਿਆਰੀਆਂ ਨੂੰ ਲੈ ਕੇ ਨਵੇਂ ਸਿਰੇ ਤੋਂ ਸਵਾਲ ਉੱਠਣ ਲੱਗੇ ਹਨ।

ਕੁਝ ਮਹੀਨੇ ਪਹਿਲਾਂ ਹੀ ਉਸ ਨੇ ਤਹਿਰਾਨ ਦੇ ਨੇੜੇ ਇਕ ਯੂਕ੍ਰੇਨੀ ਜਹਾਜ਼ ਨੂੰ ਹਾਦਸਾਗ੍ਰਸਤ ਕਰ ਦਿੱਤਾ ਸੀ, ਜਿਸ ਨਾਲ ਉਸ ਵਿਚ ਸਵਾਰ 176 ਲੋਕਾਂ ਦੀ ਮੌਤ ਹੋ ਗਈ ਸੀ। ਇਹ ਘਟਨਾ, ਹਾਲ ਹੀ ਵਿਚ ਫਾਰਸ ਦੀ ਖਾੜੀ ਵਿਚ ਈਰਾਨੀ ਅਤੇ ਅਮਰੀਕੀ ਨੌ-ਸੈਨਾ ਬਲਾਂ ਵਿਚਾਲੇ ਪੈਦਾ ਤਣਾਅ ਤੋਂ ਬਾਅਦ ਹੋਈ ਹੈ। ਈਰਾਨ ਦੇ ਵਿਸ਼ਵ ਸ਼ਕਤੀਆਂ ਦੇ ਨਾਲ ਹੋਏ ਪ੍ਰਮਾਣੂ ਕਰਾਰ ਤੋਂ 2 ਸਾਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਲੱਗ ਹੋ ਗਏ ਸਨ ਅਤੇ ਉਨ੍ਹਾਂ ਨੇ ਈਰਾਨ 'ਤੇ ਜ਼ਿਆਦਾ ਦਬਾਅ ਪਾਉਣ ਦਾ ਅਭਿਆਨ ਸ਼ੁਰੂ ਕਰ ਦਿੱਤਾ ਸੀ। ਵਿਸ਼ਲੇਸ਼ਕਾਂ ਨੇ ਚਿਤਾਵਨੀ ਦਿੱਤੀ ਸੀ ਕਿ ਖੇਤਰੀ ਤਣਾਅ ਫਿਰ ਵਧੇਗਾ। ਈਰਾਨੀ ਫੌਜ ਨੇ ਇਕ ਬਿਆਨ ਵਿਚ ਆਖਿਆ ਕਿ ਘਟਨਾ ਐਤਵਾਰ ਨੂੰ ਜਸਕ ਦੀ ਬੰਦਰਗਾਹ ਕੋਲ ਹੋਈ ਜੋ ਤਹਿਰਾਨ ਤੋਂ 1270 ਕਿਲੋਮੀਟਰ ਦੱਖਣ-ਪੂਰਬੀ ਵਿਚ ਓਮਾਨ ਦੀ ਖਾੜੀ ਵਿਚ ਸਥਿਤ ਹੈ।

ਫੌਜੀ ਅਭਿਆਸ ਦੌਰਾਨ ਮਿਜ਼ਾਇਲ ਹੇਂਡੀਸਨ-ਕਲਾਸ ਸਪੋਰਟ ਪੋਤ ਕੋਨਾਰਕ 'ਤੇ ਜਾ ਡਿੱਗੀ। ਈਰਾਨ ਦੀ ਨੌ-ਸੈਨਾ ਇਸ ਖੇਤਰ ਵਿਚ ਗਸ਼ਤ ਲਗਾਉਂਦੀ ਹੈ ਜਦਕਿ ਅਰਧ-ਸੈਨਿਕ ਬਲ ਇਨਕਲਾਬੀ ਗਾਰਡ ਆਮ ਤੌਰ 'ਤੇ ਫਾਰਸ ਦੀ ਖਾੜੀ ਵਿਚ ਗਸ਼ਤ ਕਰਦੇ ਹਨ। ਸਰਕਾਰੀ ਟੈਲੀਵੀਜ਼ਨ ਮੁਤਾਬਕ, ਕੋਨਾਰਕ ਪੋਤ ਨਿਸ਼ਾਨੇ ਦੇ ਕਾਫੀ ਕੋਲ ਸੀ। ਕੋਨਾਰਕ ਦੂਜੇ ਜਹਾਜ਼ਾਂ ਲਈ ਨਿਸ਼ਾਨਿਆਂ ਨੂੰ ਸਮੁੰਦਰ ਵਿਚ ਸਥਾਪਿਤ ਕਰ ਰਿਹਾ ਸੀ। ਉਸ ਨੇ ਕਿਹਾ ਕਿ ਮਿਜ਼ਾਇਲ ਦੂਜੇ ਜਹਾਜ਼ 'ਤੇ ਡਿੱਗ ਗਈ। ਜਿਸ ਜਹਾਜ਼ ਨੇ ਕੋਨਾਰਕ ਨੂੰ ਨਿਸ਼ਾਨਾ ਬਣਾਇਆ ਅਧਿਕਾਰੀਆਂ ਨੇ ਉਸ ਦਾ ਨਾਂ ਨਹੀਂ ਦੱਸਿਆ ਪਰ ਈਰਾਨ ਵਿਚ ਅਰਧ-ਸਰਕਾਰੀ ਮੀਡੀਆ ਮੁਤਾਬਕ, ਨਿਸ਼ਾਨਾ ਲਗਾਉਣ ਵਾਲਾ ਨੌ-ਸੈਨਿਕ ਜਹਾਜ਼ ਜ਼ਾਮਰਾਨ ਸੀ। ਅਧਿਕਾਰੀਆਂ ਨੇ ਸ਼ੁਰੂ ਵਿਚ ਕਿਹਾ ਕਿ ਸਿਰਫ ਇਕ ਫੌਜੀ ਦੀ ਮੌਤ ਹੋਈ ਹੈ ਪਰ ਜਲਦ ਹੀ ਇਹ ਗਿਣਤੀ ਬਦਲ ਕੇ 19 ਹੋ ਗਈ। ਸਰਕਾਰੀ ਨਿਊਜ਼ ਏਜੰਸੀ ਇਰਨਾ ਮੁਤਾਬਕ, ਇਕ ਸਥਾਨਕ ਹਸਪਤਾਲ ਵਿਚ 12 ਫੌਜੀਆਂ ਨੂੰ ਦਾਖਲ ਕਰਾਇਆ ਗਿਆ ਅਤੇ 3 ਹੋਰ ਦਾ ਇਲਾਜ ਕੀਤਾ ਗਿਆ। ਹਮਲੇ ਤੋਂ ਬਾਅਦ ਇਕ ਈਰਾਨੀ ਜਹਾਜ਼ ਕੋਨਾਰਕ ਨੂੰ ਖਿੱਚ ਕੇ ਨੇੜੇ ਦੇ ਨੌ-ਸੈਨਿਕ ਅੱਡੇ ਤੱਕ ਲਿਜਾਇਆ ਗਿਆ।


Khushdeep Jassi

Content Editor

Related News