ਯੂਕ੍ਰੇਨ ਦੀ ਮਦਦ ਲਈ ਅਮਰੀਕਾ ਦੇ ਚੋਟੀ ਦੇ ਸੰਸਦ ਮੈਂਬਰਾਂ ''ਚ ਬਣੀ ਸਹਿਮਤੀ

Wednesday, Mar 09, 2022 - 06:48 PM (IST)

ਯੂਕ੍ਰੇਨ ਦੀ ਮਦਦ ਲਈ ਅਮਰੀਕਾ ਦੇ ਚੋਟੀ ਦੇ ਸੰਸਦ ਮੈਂਬਰਾਂ ''ਚ ਬਣੀ ਸਹਿਮਤੀ

ਵਾਸ਼ਿੰਗਟਨ-ਅਮਰੀਕੀ ਕਾਂਗਰਸ ਦੇ ਮੈਂਬਰ ਬੁੱਧਵਾਰ ਨੂੰ ਇਕ ਦੋ-ਪੱਖੀ ਪ੍ਰਸਤਾਵ ਦੇ ਮਸੌਦੇ 'ਤੇ ਸਹਿਮਤ ਹੋਏ, ਜਿਸ 'ਚ ਯੂਕ੍ਰੇਨ ਅਤੇ ਯੂਰਪੀਅਨ ਸਹਿਯੋਗੀਆਂ ਦੀ ਮਦਦ ਲਈ 13.6 ਅਰਬ ਡਾਲਰ ਦੀ ਆਰਥਿਕ ਸਹਾਇਤਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਸੰਸਦ ਮੈਂਬਰਾਂ ਨੇ ਮਹਾਮਾਰੀ ਨਾਲ ਨਜਿੱਠਣ ਲਈ ਐਲਾਨੇ ਗਏ 15 ਅਰਬ ਡਾਲਰ ਦੇ ਬਜਟ ਦੇ ਬਾਕੀ ਹਿੱਸੇ ਦੇ ਰੂਪ 'ਚ ਸੰਘੀ ਏਜੰਸੀਆਂ ਨੂੰ ਅਰਬਾਂ ਡਾਲਰ ਦੀ ਵਾਧੂ ਮਦਦ ਦੇਣ 'ਤੇ ਸਹਿਮਤੀ ਜਤਾਈ।

ਰਾਸ਼ਟਰਪਤੀ ਜੋਅ ਬਾਈਡੇਨ ਨੇ ਪਿਛਲੇ ਹਫ਼ਤੇ ਯੂਕ੍ਰੇਨ ਨੂੰ ਫੌਜੀ, ਮਨੁੱਖੀ ਅਤੇ ਆਰਥਿਕ ਮਦਦ ਮੁਹੱਈਆ ਕਰਵਾਉਣ ਲਈ 10 ਅਰਬ ਡਾਲਰ ਦੇ ਬਜਟ ਦੀ ਬੇਨਤੀ ਕੀਤੀ ਸੀ। ਹਾਲਾਂਕਿ, ਡੈਮੈਕ੍ਰੇਟਿਕ ਅਤੇ ਰਿਪਬਲਿਕਨ ਸੰਸਦ ਮੈਂਬਰਾਂ ਦਾ ਪੁਖਤਾ ਸਮਰਥਨ ਮਿਲਣ ਨਾਲ ਇਹ ਰਾਸ਼ੀ ਵਧ ਕੇ 13.6 ਅਰਬ ਡਾਲਰ 'ਤੇ ਪਹੁੰਚ ਗਈ। ਵ੍ਹਾਈਟ ਹਾਊਸ 'ਚ ਬਾਈਡੇਨ ਨੇ ਕਿਹਾ ਕਿ ਅਸੀਂ ਜ਼ੁਲਮ, ਦਮਨ ਅਤੇ ਹਿੰਸਕ ਕਾਰਵਾਈ ਵਿਰੁੱਧ ਯੂਕ੍ਰੇਨ ਦਾ ਸਮਰਥਨ ਕਰਨ ਜਾ ਰਹੇ ਹਾਂ। 2,741 ਪੰਨਿਆਂ ਦੇ ਇਸ ਪ੍ਰਸਤਾਵ 'ਤੇ ਪ੍ਰਤੀਨਿਧੀ ਸਭਾ 'ਚ ਬੁੱਧਵਾਰ ਤੱਕ, ਜਦਕਿ ਸੈਨੇਟ 'ਚ ਹਫ਼ਤੇ ਦੇ ਅੰਤ ਤੱਕ ਮੁਹਰ ਲਾਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਜ਼ੇਲੇਂਸਕੀ ਨੇ ਹੋਰ ਮਨੁੱਖੀ ਗਲਿਆਰਿਆਂ ਦੀ ਕੀਤੀ ਅਪੀਲ

ਰੂਸੀ ਹਮਲਾਵਾਰਾਂ ਨਾਲ ਨਜਿੱਠਣ 'ਚ ਯੂਕ੍ਰੇਨ ਦੀ ਮਦਦ ਨੂੰ ਲੈ ਕੇ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਮੈਂਬਰ ਇਕਜੁਟ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਾਹਮਣੇ ਸਰਕਾਰ ਦੇ ਵਪਾਰਕ ਖਰਚ ਦੇ ਉਪਾਅ ਨੂੰ ਮਨਜ਼ੂਰੀ ਦੇਣ ਲਈ ਸ਼ੁੱਕਰਵਾਰ ਤੱਕ ਦੀ ਸਮੇਂ-ਸੀਮਾ ਸੀ ਜਿਸ ਤੋਂ ਬਾਅਦ ਚੋਣ ਸਾਲ ਦੇ ਮੱਦੇਨਜ਼ਰ ਹਫ਼ਤਾਵਾਰੀ ਸੰਘੀ ਬੰਦੀ ਲਾਗੂ ਹੋ ਜਾਂਦੀ। ਸਮੇਂ ਦੀ ਕਿੱਲਤ ਨੂੰ ਦੇਖਦੇ ਹੋਏ ਸਦਨ ਨੇ ਏਜੰਸੀਆਂ ਨੂੰ 15 ਮਾਰਚ ਤੱਕ ਪ੍ਰਭਾਵੀ ਬਣਾਏ ਰੱਖਣ ਲਈ ਬੁੱਧਵਾਰ ਨੂੰ ਹੀ ਇਕ ਬਿੱਲ ਪਾਸ ਕਰਨ ਦੀ ਯੋਜਨਾ ਬਣਾਈ। ਯੂਕ੍ਰੇਨ ਲਈ ਪ੍ਰਸਤਾਵਿਤ ਚਾਰ ਅਰਬ ਡਾਲਰ ਤੋਂ ਜ਼ਿਆਦਾ ਦੀ ਸਹਾਇਤਾ ਰਾਸ਼ੀ ਉਨ੍ਹਾਂ 20 ਲੱਖ ਤੋਂ ਜ਼ਿਆਦਾ ਸ਼ਰਨਾਰਥੀਆਂ ਨਾਲ ਨਜਿੱਠਣ 'ਚ ਕੀਵ ਅਤੇ ਪੂਰਬੀ ਯੂਰਪੀਅਨ ਦੇਸ਼ਾਂ ਦੀ ਮਦਦ ਲਈ ਸੀ, ਜੋ ਪਹਿਲਾਂ ਹੀ ਯੁੱਧ ਪ੍ਰਭਾਵਿਤ ਦੇਸ਼ ਛੱਡ ਚੁੱਕੇ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਸੂਮੀ ਤੋਂ ਜਲਦ ਹੋਵੇਗੀ ਭਾਰਤੀਆਂ ਦੀ ਨਿਕਾਸੀ, ਦੂਤਘਰ ਦਾ ਵਿਦਿਆਰਥੀਆਂ ਨੂੰ ਸੰਦੇਸ਼-ਤਿਆਰ ਰਹੋ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News