ਇਕ ਅਮਰੀਕੀ ਔਰਤ ਨੇ 13 ਹਜ਼ਾਰ ਸਿੱਕਿਆਂ ਨਾਲ ਕਰ ਦਿਖਾਇਆ ਕਮਾਲ, ਤਸਵੀਰਾਂ ਹੋਈਆਂ ਵਾਇਰਲ

11/13/2017 5:27:19 PM

ਵਾਸ਼ਿੰਗਟਨ(ਬਿਊਰੋ)— ਅਮਰੀਕੀ ਕਰੰਸੀ ਵਿਚ ਸਿੱਕਿਆਂ ਦੀ ਕਾਫ਼ੀ ਘੱਟ ਵੈਲਿਊ ਹੁੰਦੀ ਹੈ। ਇਹੀ ਕਾਰਨ ਹੈ ਕਿ ਇੱਥੇ ਸਿੱਕੇ ਸੜਕਾਂ ਤੋਂ ਲੈ ਕੇ ਘਰ ਦੀਆਂ ਨੁੱਕਰਾਂ ਵਿਚ ਆਮ ਹੀ ਪਏ ਮਿਲ ਜਾਂਦੇ ਹਨ ਪਰ ਜੇਕਰ ਕਿਸੇ ਕੋਲ ਇਕ-ਦੋ ਨਹੀਂ ਸਗੋਂ 13 ਹਜ਼ਾਰ ਸਿੱਕੇ ਹੋਣ ਤਾਂ ਉਸ ਦੀ ਕੀਮਤ ਵਧ ਜਾਂਦੀ ਹੈ। ਸੋਸ਼ਲ ਮੀਡੀਆ ਉੱਤੇ ਇਕ ਔਰਤ ਨੇ ਆਪਣੇ ਕੋਲ ਜਮ੍ਹਾਂ ਕੀਤੇ 13 ਹਜ਼ਾਰ ਸਿੱਕਿਆਂ ਦੀਅ ਤਸਵੀਰਾਂ ਸ਼ੇਅਰ ਕੀਤੀਆਂ।
ਲੋਕਾਂ ਨੂੰ ਕੀਤਾ ਹੈਰਾਨ
ਅਮਰੀਕਾ ਦੀ ਇਸ ਔਰਤ ਪਹਿਲਾਂ ਸਾਲਾਂ ਤੱਕ ਕੋਪਰ ਦੇ ਸਿੱਕੇ ਇੱਕਠੇ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਸਿੱਕਿਆਂ ਦੀ ਕਾਫ਼ੀ ਕ੍ਰਿਏਟਿਵ ਤਰੀਕੇ ਨਾਲ ਵਰਤੋਂ ਕੀਤੀ, ਜਿਸ ਨੇ ਇਨ੍ਹਾਂ ਨੂੰ ਸੋਸ਼ਲ ਸਾਈਟਸ ਉੱਤੇ ਮਸ਼ਹੂਰ ਬਣਾ ਦਿੱਤਾ। ਉਨ੍ਹਾਂ ਨੇ ਇਨ੍ਹਾਂ 13 ਹਜ਼ਾਰ ਸਿੱਕਿਆਂ ਨੂੰ, ਜਿਨ੍ਹਾਂ ਦੀ ਕੀਮਤ 8 ਹਜ਼ਾਰ 510 ਰੁਪਏ ਸੀ, ਨੂੰ ਗਲੂ ਦੀ ਮਦਦ ਨਾਲ ਵੁਡਨ ਫਲੋਰ ਉੱਤੇ ਫਿਕਸ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਕੁੱਝ ਕੈਮੀਕਲਸ ਦੀ ਮਦਦ ਨਾਲ ਥੋੜ੍ਹੇ ਸਿੱਕਿਆਂ ਦਾ ਰੰਗ ਨੀਲਾ, ਜਾਮਨੀ ਅਤੇ ਕਾਲਾ ਬਣਾ ਦਿੱਤਾ, ਜਿਸ ਨਾਲ ਫਲੋਰ ਕਾਫ਼ੀ ਖੂਬਸੂਰਤ ਦਿਸਣ ਲੱਗਾ। ਉਨ੍ਹਾਂ ਦੇ ਕੰਮ ਦਾ ਫਾਈਨਲ ਰਿਜ਼ਲਟ ਕਾਫ਼ੀ ਖੂਬਸੂਰਤ ਸੀ। ਉਨ੍ਹਾਂ ਨੇ ਸਿੱਕਿਆਂ ਨੂੰ ਹੇਡਸ ਐਂਡ ਟੇਲਸ ਪੈਟਰਨ ਵਿਚ ਅਰੇਂਜ ਕੀਤਾ ਸੀ, ਜਿਸ ਤੋਂ ਬਾਅਦ ਇਸ ਔਰਤ ਦੀ ਇਸ ਕ੍ਰਿਏਟੀਵਿਟੀ ਨੇ ਇੰਟੀਰੀਅਰ ਡਿਜ਼ਾਇਨਿੰਗ ਦਾ ਨਵਾਂ ਟ੍ਰੈਂਡ ਹੀ ਸ਼ੁਰੂ ਕਰ ਦਿੱਤਾ।


Related News