OMG! 4 ਕਰੋੜ ''ਚ ਵਿਕ ਰਿਹਾ ਇਹ Pizza, ਵਜ੍ਹਾ ਜਾਣ ਹੋ ਜਾਓਗੇ ਸਿਰ ਖੁਰਕਣ ਲਈ ਮਜਬੂਰ

06/10/2023 1:05:30 AM

ਇੰਟਰਨੈਸ਼ਨਲ ਡੈਸਕ : ਅੱਜ ਦੇ ਦੌਰ 'ਚ ਕੋਈ ਵੀ ਪਾਰਟੀ ਪਿਜ਼ਾ ਤੋਂ ਬਿਨਾਂ ਅਧੂਰੀ ਹੈ। ਪਿਜ਼ਾ ਹਰ ਕਿਸੇ ਦਾ ਪਸੰਦੀਦਾ ਫਾਸਟ ਫੂਡ ਹੈ, ਇਸ ਲਈ ਲੋਕ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ। ਅੱਜ-ਕੱਲ੍ਹ ਇਕ ਆਮ ਅਤੇ ਸਵਾਦਿਸ਼ਟ ਪਿਜ਼ਾ 100 ਤੋਂ ਲੈ ਕੇ 500 ਰੁਪਏ ਤੱਕ ਮਿਲ ਜਾਂਦਾ ਹੈ ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖਾਧੇ ਹੋਏ ਪਿਜ਼ਾ ਦੇ ਇਕ ਟੁਕੜੇ ਨੇ ਖੂਬ ਤਹਿਲਕਾ ਮਚਾਇਆ ਹੋਇਆ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਕੀ ਤੁਸੀਂ ਦੇਖਿਆ ਨੌਕਰੀਪੇਸ਼ਾ ਕੁੱਤਾ? ਹਰ ਮਹੀਨੇ ਮਿਲਦੀ ਹੈ 35000 ਤਨਖਾਹ

PunjabKesari

ਇਸ ਪਿਜ਼ਾ ਦੇ ਟੁਕੜੇ ਦੀ ਕੀਮਤ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਇਸ ਇਕ ਪਿਜ਼ਾ ਸਲਾਈਸ ਦੀ ਕੀਮਤ 4 ਕਰੋੜ ਰੁਪਏ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਕ ਪਿਜ਼ਾ ਸਲਾਈਸ ਦੀ ਕੀਮਤ ਇੰਨੀ ਜ਼ਿਆਦਾ ਕਿਵੇਂ ਹੋ ਸਕਦੀ ਹੈ ਤਾਂ ਆਓ ਦੱਸਦੇ ਹਾਂ ਕਿ ਅਜਿਹਾ ਕਿਉਂ ਹੈ। ਸਭ ਤੋਂ ਪਹਿਲਾਂ ਇਹ ਪਿਜ਼ਾ ਸਲਾਈਸ ਇਕ ਨਿਲਾਮੀ ਵਿੱਚ ਵੇਚਿਆ ਜਾ ਰਿਹਾ ਹੈ।

PunjabKesari

ਇਸ ਗੱਲ ਤੋਂ ਹਰ ਕੋਈ ਵਾਕਿਫ਼ ਹੈ ਕਿ ਕਿਸ ਤਰ੍ਹਾਂ ਨਿਲਾਮੀ ਰਾਹੀਂ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ। ਨਿਲਾਮੀ ਰਾਹੀਂ ਅਜੀਬ ਚੀਜ਼ਾਂ ਮਹਿੰਗੇ ਭਾਅ 'ਤੇ ਵਿਕਦੀਆਂ ਹਨ ਅਤੇ ਇਤਿਹਾਸ ਇਸ ਦਾ ਗਵਾਹ ਹੈ। ਹਾਲ ਹੀ 'ਚ ਸਭ ਤੋਂ ਪਸੰਦੀਦਾ 'ਆਇਰਨ ਮੈਨ' ਯਾਨੀ ਹਾਲੀਵੁੱਡ ਸਟਾਰ ਰੌਬਰਟ ਡਾਊਨੀ ਜੂਨੀਅਰ ਦੀ ਥੁੱਕੀ ਹੋਈ ਚਿਊਇੰਗਮ ਦੀ ਨਿਲਾਮੀ ਹੋਈ, ਇਕ ਥੁੱਕੀ ਚਿਊਇੰਗਗਮ ਪੂਰੇ 33 ਲੱਖ ਰੁਪਏ 'ਚ ਨਿਲਾਮ ਹੋਈ ਸੀ।

ਇਹ ਵੀ ਪੜ੍ਹੋ : ਰਾਜਪਾਲ ਬਨਵਾਰੀ ਲਾਲ ਦੀ ਦੋ-ਟੁਕ, "ਮੰਤਰੀ ਕੀ ਬੋਲਦੇ ਹਨ, ਮੈਨੂੰ ਫਰਕ ਨਹੀਂ ਪੈਂਦਾ"

ਇਸ ਦੇ ਨਾਲ ਹੀ ਇਸ ਵਾਰ ਖਾਧੇ ਹੋਏ ਪਿਜ਼ਾ ਸਲਾਈਸ ਦੀ ਨਿਲਾਮੀ ਸੁਰਖੀਆਂ ਬਟੋਰ ਰਹੀ ਹੈ। ਖ਼ਬਰਾਂ ਮੁਤਾਬਕ ਇਕ ਅਮਰੀਕੀ ਰੈਪਰ ਲਿਲ ਯਾਚੀ (Lil Yachty) ਇਸ ਖਾਏ ਗਏ ਪਿਜ਼ਾ ਦੇ ਇਕ ਟੁਕੜੇ ਨੂੰ 5 ਲੱਖ ਡਾਲਰ ਭਾਵ ਲਗਭਗ 4 ਕਰੋੜ ਰੁਪਏ ਵਿੱਚ ਵੇਚ ਰਿਹਾ ਹੈ। ਰੈਪਰ ਯਾਚੀ ਦਾ ਦਾਅਵਾ ਹੈ ਕਿ ਇਸ ਨੂੰ ਹਿਪ-ਹਾਪ ਆਈਕਨ ਔਬਰੇ ਡਰੇਕ ਗ੍ਰਾਹਮ ਨੇ ਖਾਧਾ ਸੀ, ਜਿਸ ਨੂੰ ਉਸ ਦੇ ਫੇਨਜ਼ਡਰੇਕ ਵਜੋਂ ਜਾਣਦੇ ਹਨ।

PunjabKesari

ਯਾਚੀ ਨੇ ਆਪਣੀ ਇੰਸਟਾ ਸਟੋਰੀ 'ਚ ਪਿਜ਼ਾ ਸਲਾਈਸ ਦੀ ਇਕ ਫੋਟੋ ਪੋਸਟ ਕੀਤੀ, ਜਿਸ ਵਿੱਚ ਉਸ ਨੇ ਲਿਖਿਆ ਕਿ ਡਰੇਕ ਦੁਆਰਾ ਖਾਧਾ ਗਿਆ ਇਹ ਟੁਕੜਾ $ 500,000 ਵਿੱਚ ਵੇਚਣਾ ਹੈ। ਦੱਸ ਦੇਈਏ ਕਿ ਅਮਰੀਕੀ ਰੈਪਰ ਯਾਚੀ ਹਿਪ-ਹਾਪ ਸਟਾਰ ਡਰੇਕ ਦੇ ਕਰੀਬ ਹਨ ਅਤੇ ਲੰਬੇ ਸਮੇਂ ਤੋਂ ਉਨ੍ਹਾਂ ਨਾਲ ਜੁੜੇ ਹੋਏ ਹਨ ਪਰ ਜਿਵੇਂ ਹੀ ਯਾਚੀ ਨੇ ਸੋਸ਼ਲ ਮੀਡੀਆ 'ਤੇ ਇਸ ਪਿਜ਼ਾ ਸਲਾਈਸ ਨੂੰ 4 ਕਰੋੜ 'ਚ ਵੇਚਣ ਦਾ ਐਲਾਨ ਕੀਤਾ ਤਾਂ ਲੋਕਾਂ ਨੇ ਉਸ ਨੂੰ ਬੁਰੀ ਤਰ੍ਹਾਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੂਰੀਨਾਮ ਤੇ ਸਰਬੀਆ ਦਾ ਦੌਰਾ ਕੀਤਾ ਪੂਰਾ, ਯੂਰਪ ਦੀ ਸੀ ਉਨ੍ਹਾਂ ਦੀ ਪਹਿਲੀ ਯਾਤਰਾ

PunjabKesari

ਨਾ ਸਿਰਫ ਯਾਚੀ ਬਲਕਿ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਹਿਪ-ਹਾਪ ਸਟਾਰ ਡਰੇਕ ਨੂੰ ਵੀ ਨਿਸ਼ਾਨਾ 'ਤੇ ਲੈ ਲਿਆ ਹੈ ਅਤੇ ਉਸ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਇਕ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, "ਯਾਚੀ ਭਾਈ ਅਬ ਡਰੇਕ ਕੇ ਪੂ ਕੋ ਭੀ ਸੇਲ ਕਰਨਾ… ਇਕ ਮਿਲੀਅਨ ਡਾਲਰ ਤੋ ਮਿਲ ਹੀ ਜਾਏਂਗੇ।" ਇਕ ਹੋਰ ਨੇ ਕੁਮੈਂਟ ਕਰਕੇ ਪੁੱਛਿਆ, "ਇਸ ਨੂੰ ਖਾ ਕੇ ਕੀ ਮੈਂ ਅਮਰ ਹੋ ਜਾਵਾਂਗਾ?" ਇਕ ਹੋਰ ਯੂਜ਼ਰ ਨੇ ਚੁਟਕੀ ਲਿਖਿਆ, "ਮੈਨੂੰ ਯਕੀਨ ਹੈ ਕਿ ਕੋਈ ਬੇਵਕੂਫ਼ ਇਹ ਖਰੀਦ ਵੀ ਚੁੱਕਾ ਹੋਵੇਗਾ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News