ਪ੍ਰਸਿੱਧ ਅਮਰੀਕੀ ਰੈਪਰ ਨਿਕੀ ਮਿਨਾਜ ਦੇ ਪਿਤਾ ਦੀ ਸੜਕ ਹਾਦਸੇ ’ਚ ਮੌਤ

Tuesday, Feb 16, 2021 - 11:39 AM (IST)

ਪ੍ਰਸਿੱਧ ਅਮਰੀਕੀ ਰੈਪਰ ਨਿਕੀ ਮਿਨਾਜ ਦੇ ਪਿਤਾ ਦੀ ਸੜਕ ਹਾਦਸੇ ’ਚ ਮੌਤ

ਮਿਨੇਓਲਾ/ਅਮਰੀਕਾ (ਰਾਜ ਗੋਗਨਾ) : ਅਮਰੀਕੀ ਰੈਪਰ ਨਿਕੀ ਮਿਨਾਜ ਦੇ 64 ਸਾਲਾ ਪਿਤਾ ਦੀ ਨਿਊਯਾਰਕ ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਨਸਾਊ ਕਾਊਂਟੀ ਦੀ ਪੁਲਸ ਨੇ ਦੱਸਿਆ ਕਿ ਰਾਬਰਟ ਮਰਾਜ ਸ਼ੁੱਕਰਵਾਰ ਸ਼ਾਮ ਕਰੀਬ ਸਵਾ 6 ਵਜੇ ਮਿਨੇਓਾ ਵਿਚ ਲਾਂਗ ਆਈਲੈਂਡ ’ਤੇ ਸੜਕ ਕਿਨਾਰੇ ਟਹਿਲ ਰਹੇ ਸਨ, ਉਦੋਂ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਮਰਾਜ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

ਪੁਲਸ ਮਾਮਲੇ ਵਿਚ ਚਸ਼ਮਦੀਦਾਂ ਤੋਂ ਪੁੱਛਗਿੱਛ ਕਰ ਰਹੀ ਹੈ। ਮਿਨਾਜ (38) ਦਾ ਅਸਲ ਨਾਮ ਓਨਿਕਾ ਤਾਨਿਆ ਮਰਾਜ ਹੈ। ਉਨ੍ਹਾਂ ਦਾ ਜਨਮ ਤ੍ਰਿਨਿਦਾਦ ਵਿਚ  ਹੋਇਆ ਸੀ ਪਰ ਉਸ ਦਾ ਪਾਲਣ-ਪੋਸ਼ਣ ਨਿਊਯਾਰਕ ਵਿਚ ਹੋਇਆ ਹੈ। ਮਿਨਾਜ ਦੇ ਹੁਣ ਤੱਕ ਆਪਣੇ ਪਿਤਾ ਦੇ ਦਿਹਾਂਤ ’ਤੇ ਜਨਤਕ ਤੌਰ ’ਤੇ ਕੋਈ ਬਿਆਨ ਨਹੀਂ ਦਿੱਤਾ ਹੈ।
 


author

cherry

Content Editor

Related News