ਰੂਸੀ ਫੌਜੀਆਂ ਦੀ ਗੋਲੀਬਾਰੀ ''ਚ ਅਮਰੀਕੀ ਪੱਤਰਕਾਰ ਦੀ ਮੌਤ, ਇਕ ਜ਼ਖਮੀ
Sunday, Mar 13, 2022 - 09:09 PM (IST)
ਇੰਟਰਨੈਸ਼ਨਲ ਡੈਸਕ-ਰੂਸ-ਯੂਕ੍ਰੇਨ ਦਰਮਿਆਨ ਛਿੜੀ ਜੰਗ ਦਾ ਅੱਜ 18ਵਾਂ ਦਿਨ ਹੈ। ਰੂਸ-ਯੂਕ੍ਰੇਨ ਦਰਮਿਆਨ ਜੰਗ 'ਚ ਅਮਰੀਕੀ ਪੱਤਰਕਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਵੀਡੀਓ ਪੱਤਰਕਾਰ ਬ੍ਰੇਡ ਰੇਨਾਡ (51) ਉਸ ਵੇਲੇ ਗੋਲੀਆਂ ਦਾ ਸ਼ਿਕਾਰ ਹੋਏ ਜਦ ਰੂਸੀ ਬਲਾਂ ਨੇ ਇਰਪਿਨ ਨੇੜੇ ਇਕ ਕਾਰ 'ਤੇ ਗੋਲੀਬਾਰੀ ਕਰ ਦਿੱਤੀ।
ਇਹ ਵੀ ਪੜ੍ਹੋ : ਈਰਾਨ ਨੇ ਸਾਊਦੀ ਨਾਲ ਗੱਲਬਾਤ ਕੀਤੀ ਮੁਲਤਵੀ
ਉਨ੍ਹਾਂ ਦੇ ਨਾਲ ਹੀ ਮੌਜੂਦ ਇਕ ਹੋਰ ਪੱਤਰਕਾਰ ਜ਼ਖਮੀ ਹੋਇਆ ਹੈ ਜਿਸ ਨੂੰ ਹਸਤਪਾਲ ਲਿਜਾਇਆ ਗਿਆ ਹੈ। ਇਹ ਕਤਲ ਅਜਿਹੇ ਸਮੇਂ ਹੋ ਰਿਹਾ ਹੈ ਜਦ ਰੂਸੀ ਹਮਲਾ ਕਾਫੀ ਤੇਜ਼ ਹੋ ਗਿਆ ਹੈ। ਯੂਕ੍ਰੇਨ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਪੱਛਮੀ ਹਿੱਸੇ 'ਚ ਸਥਿਤ ਫੌਜ ਦੇ ਸਿਖਲਾਈ ਕੇਂਦਰ 'ਤੇ ਰੂਸ ਦੇ ਮਿਜ਼ਾਈਲ ਹਮਲੇ 'ਚ 35 ਲੋਕ ਮਾਰੇ ਗਏ ਗਨ ਅਤੇ 134 ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ : ਇਟਲੀ 'ਚ ਯੂਕ੍ਰੇਨੀ ਸ਼ਰਨਾਰਥੀਆਂ ਨਾਲ ਭਰੀ ਬੱਸ ਪਲਟੀ, ਇਕ ਦੀ ਮੌਤ
ਲਵੀਵ ਦੇ ਰੀਜਨਲ ਗਰਵਰ ਮੈਕਸੀਮ ਕੋਜ਼ਤਸਿਕੀ ਨੇ ਕਿਹਾ ਕਿ ਸ਼ਾਂਤੀ ਅਤੇ ਸੁਰੱਖਿਆ ਕੇਂਦਰ 'ਤੇ ਗੋਲੀਬਾਰੀ 'ਚ ਬਦਕਿਸਮਤੀ ਨਾਲ ਅਸੀਂ 35 ਹੀਰੋ ਗੁਆ ਦਿੱਤੇ ਹਨ। ਇਸ ਦੌਰਾਨ 134 ਹੋਰ ਲੋਕ ਵੀ ਜ਼ਖਮੀ ਹੋਏ ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਗਵਰਨਰ ਨੇ ਇਸ ਹਮਲੇ 'ਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਦੇ ਪ੍ਰਤੀ ਡੂੰਘਾ ਦੁੱਖ ਜ਼ਾਹਰ ਕੀਤਾ ਹੈ।
ਅਸੀਂ ਕਿਸੇ ਵੀ ਹੀਰੋ ਨੂੰ ਨਹੀਂ ਭੁੱਲਾਂਗੇ ਅਤੇ ਅਸੀਂ ਕਿਸੇ ਵੀ ਹਮਲੇ ਨੂੰ ਮੁਆਫ਼ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਹਮਲਾ ਕਾਲਾ ਸਾਗਰ ਅਤੇ ਅਜ਼ੋਰ ਸਾਗਰ ਵੱਲੋਂ ਕੀਤਾ ਗਿਆ ਹੈ। ਜਹਾਜ਼ਾਂ ਨੇ ਸਾਰਾਤੋਵ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ ਕੁੱਲ ਮਿਲਾ ਕੇ 30 ਤੋਂ ਜ਼ਿਆਦਾ ਮਿਜ਼ਾਈਲਾਂ ਦਾਗੀਆਂ। ਯੂਕ੍ਰੇਨ ਦੇ ਹਵਾਈ ਸੁਰੱਖਿਆ ਸਿਸਟਮ ਨੇ ਕੰਮ ਕੀਤਾ ਅਤੇ ਕਈ ਮਿਜ਼ਾਈਲਾਂ ਨੂੰ ਅਸੀਂ ਹਵਾ 'ਚ ਹੀ ਤਬਾਹ ਕਰ ਦਿੱਤਾ।
ਇਹ ਵੀ ਪੜ੍ਹੋ : ਯੂਕ੍ਰੇਨ ਦੇ ਫੌਜੀ ਅੱਡੇ 'ਤੇ ਰੂਸ ਦੀ ਏਅਰ ਸਟ੍ਰਾਈਕ, 35 ਦੀ ਮੌਤ ਤੇ 100 ਤੋਂ ਜ਼ਿਆਦਾ ਜ਼ਖਮੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ