ਅਮਰੀਕੀ ਪੁਲਸ ਕਾਮੇ ਨੇ ਗੋਡੇ ਨਾਲ ਦਬਾਈ ਭਾਰਤੀ ਸ਼ਖ਼ਸ ਦੀ ਧੌਣ , ਲੋਕਾਂ 'ਚ ਗੁੱਸਾ

07/10/2020 8:49:28 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਲੋਕਾਂ ਵਿਚ ਇਕ ਵਾਰ ਫਿਰ ਗੁੱਸਾ ਭੜਕ ਪਿਆ ਹੈ। ਅਸਲ ਵਿਚ ਨਿਊਯਾਰਕ ਵਿਚ ਗ੍ਰਿਫ਼ਤਾਰੀ ਦੇ ਦੌਰਾਨ ਭਾਰਤੀ ਮੂਲ ਦੇ ਇਕ ਵਿਅਕਤੀ ਦੀ ਧੌਣ ਪੁਲਸ ਕਾਮੇ ਵੱਲੋਂ ਆਪਣੇ ਗੇਡੋ ਨਾਲ ਦਬਾਉਣ ਦੀ ਵੀਡੀਓ ਸਾਹਮਣੇ ਆਈ ਹੈ।  ਇਹ ਵੀਡੀਓ ਭਾਰਤੀ ਮੂਲ ਦੇ ਯੁਗੇਸ਼ਵਰ ਗੇਂਦਾਪ੍ਰਸਾਦ ਦੀ ਗ੍ਰਿਫ਼ਤਾਰੀ ਦੀ ਹੈ। ਜਿਹਨਾਂ ਨੂੰ ਸੋਮਵਾਰ ਨੂੰ ਸ਼ੇਨੇਕਟੇਡੀ ਸ਼ਹਿਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਨਿਊ ਸਾਊਥ ਵੇਲਜ਼ 'ਚ ਕੋਵਿਡ-19 ਦੇ 14 ਨਵੇਂ ਮਾਮਲੇ, ਕੀਤੇ 1 ਮਿਲੀਅਨ ਟੈਸਟ

ਵੀਡੀਓ ਵਿਚ ਵਿਖਾਈ ਦੇ ਰਿਹਾ ਹੈ ਕਿ ਪੁਲਸ ਕਾਮਾ ਨੇ ਉਹਨਾਂ ਦੀ ਧੌਣ 'ਤੇ ਆਪਣਾ ਗੋਡਾ ਰੱਖਿਆ ਹੋਇਆ ਹੈ। ਇਸ ਦ੍ਰਿਸ਼ ਨੇ 25 ਮਈ ਨੂੰ ਮਿਲੀਪੋਲਿਸ ਵਿਚ ਅਫਰੀਕੀ-ਅਮਰੀਕੀ ਜੌਰਜ ਫਲਾਈਡ ਦੀ ਹੱਤਿਆ ਦੀ ਯਾਦ ਤਾਜ਼ਾ ਕਰ ਦਿੱਤੀ। ਭਾਵੇਂਕਿ ਗੇਂਦਾਪ੍ਰਸਾਦ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਉਹ ਬਚ ਗਿਆ। ਬਾਅਦ ਵਿਚ ਉਹਨਾਂ ਨੇ ਸ਼ੇਨੇਕਟੇਡੀ ਪੁਲਸ ਹੈੱਡਕੁਆਰਟਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ। ਗੇਂਦਾਪ੍ਰਸਾਦ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਪੁਲਸ ਕਾਰ ਵਿਚ ਬਿਠਾਇਆ ਗਿਆ ਤਾਂ ਉਹ ਬੇਹੋਸ਼ ਹੋ ਗਏ ਸਨ ਅਤੇ ਉਹਨਾਂ ਨੂੰ ਹਸਪਤਾਲ ਵਿਚ ਹੋਸ਼ ਆਇਆ। ਫਿਲਹਾਲ ਦੋਸ਼ੀ ਪੁਲਸ ਕਾਮੇ ਨੂੰ ਡੈਸਕ ਡਿਊਟੀ ਵਿਚ ਲਗਾ ਦਿੱਤਾ ਗਿਆ ਹੈ।


Vandana

Content Editor

Related News